ਚਸ਼ਮੇ ਬਦਦੂਰ ਦੇ ਸੀਕਵਲ ਵਿੱਚ ਆ ਸਕਦੀ ਹੈ ਜੈਕਲਿਨ

Global News

ਬਾਲੀਵੁੱਡ ਅਭਿਨੇਤਰੀ ਜੈਕਲਿਨ ਫਰਨਾਂਡੀਜ਼ 2013 ਵਿੱਚ ਆਈ ਡੇਵਿਡ ਧਵਨ ਦੀ ਫਿਲਮ ‘ਚਸ਼ਮੇ ਬਦਦੂਰ’ ਦੇ ਸੀਕਵਲ ਵਿੱਚ ਨਜ਼ਰ ਆ ਸਕਦੀ ਹੈ। ਮੂਲ ਫਿਲਮ ਵਿੱਚ ਤਾਪਸੀ ਪੰਨੂ, ਅਲੀ ਜ਼ਫਰ ਅਤੇ ਸਿਧਾਰਥ ਨਾਰਾਇਣ ਮੁੱਖ ਭੂਮਿਕਾ ਵਿੱਚ ਸਨ। ਖਬਰ ਹੈ ਕਿ ਜੈਕਲਿਨ ਨੇ ਇਸ ਦੇ ਸੀਕਵਲ ਨੂੰ ਸਾਈਨ ਕੀਤਾ ਹੈ। ਉਹ ਸਲਮਾਨ ਖਾਨ ਸਟਾਰਰ ‘ਰੇਸ 3' ਵਿੱਚ ਦਿਸੀ ਸੀ, ਜੋ ਸਫਲ ਨਹੀਂ ਰਹੀ ਸੀ। 

ਗੌਰ ਤਲਬ ਹੈ ਕਿ ਲੋਕ ਜੈਕਲਿਨ ਦੀ ਐਕਟਿੰਗ ਦੇ ਨਾਲ ਹੀ ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ‘ਚਸ਼ਮੇ ਬਦਦੂਰ’ ਦੇ ਸੀਕਵਲ ਬਾਰੇ ਫਿਲਹਾਲ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਕਿਹਾ ਜਾ ਰਿਹਾ ਹੈ ਕਿ ਉਹ ਮੇਨ ਲੀਡ ਦੇ ਤੌਰ 'ਤੇ ਨਜ਼ਰ ਆ ਸਕਦੀ ਹੈ। ਉਸ ਦੀ ਕਾਫੀ ਸਮਾਂ ਪਹਿਲਾਂ ਪੂਰੀ ਹੋਈ ਤਰੁਣ ਮਨਸੁਖਾਨੀ ਦੀ ਥ੍ਰਿਲਰ ਫਿਲਮ ‘ਡਰਾਈਵ’ ਅਜੇ ਆਉਣੀ ਹੈ। ਫਿਲਮ ਨਿਰਦੇਸ਼ਨ ਦਾ ਜ਼ਿੰਮਾ ‘ਹਾਊਸਫੁਲ 4’ ਦੇ ਨਿਰਦੇਸ਼ਕ ਫਰਹਾਦ ਸਾਮਜੀ ਉੱਤੇ ਹੋ ਸਕਦਾ ਹੈ। ਸਕ੍ਰਿਪਟ ਤੈਅ ਹੋ ਚੁੱਕੀ ਹੈ, ਪਰ ਅਜੇ ਇਹ ਤੈਅ ਨਹੀਂ ਹੈ ਕਿ ਜੈਕਲਿਨ ਦਾ ਜੋੜੀਦਾਰ ਕੌਣ ਹੋਵੇਗਾ।