ਨੋਟਬੁਕ ਥਾਈ ਫਿਲਮ ਦੀ ਕਾਪੀ ਨਹੀਂ : ਨਿਤਿਨ ਕੱਕੜ

Global News

ਸਲਮਾਨ ਖਾਨ ਆਪਣੇ ਦੋਸਤ ਦੇ ਬੇਟੇ ਜ਼ਹੀਰ ਇਕਬਾਲ ਅਤੇ ਅਭਿਨੇਤਰੀ ਨੂਤਨ ਦੀ ਪੋਤੀ ਪ੍ਰਨੂਤਨ ਬਹਿਲ ਨੂੰ ਆਉਣ ਵਾਲੀ ਫਿਲਮ ‘ਨੋਟਬੁਕ’ ਨਾਲ ਲਾਂਚ ਕਰ ਰਹੇ ਹਨ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਲਾਂਚ ਕੀਤਾ ਗਿਆ ਹੈ ਤਦ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ ਇਹ ਫਿਲਮ ਥਾਈ ਫਿਲਮ ‘ਟੀਚਰਸ ਡਾਇਰੀ' ਦੀ ਕਾਪੀ ਹੈ। ਮੇਕਰਸ ਨੇ ਲਾਂਚ ਦੇ ਦੌਰਾਨ ਇਸ ਬਾਰੇ ਵਿੱਚ ਕੁਝ ਨਹੀਂ ਕਿਹਾ।

ਡਾਇਰੈਕਟਰ ਨਿਤਿਨ ਕੱਕੜ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਹੈ, ਅਸੀਂ ‘ਟੀਚਰ ਡਾਇਰੀ’ ਤੋਂ ਬੇਸਿਕ ਪਲਾਟ ਲਿਆ ਹੈ। ਉਸ ਤੋਂ ਅਸੀਂ ਫਿਲਮ ਦੇ ਓਰੀਜਨਲ ਰਾਈਟਸ ਵੀ ਲਏ, ਪਰ ਸਕਰੀਨ ਪਲੇਅ ਪੂਰੀ ਤਰ੍ਹਾਂ ਨਵਾਂ ਹੈ। ਇਸ ਲਈ ਇਹ ਰੀਮੇਕ ਨਹੀਂ ਹੈ, ਬਲਕਿ ਆਫੀਸ਼ੀਅਲ ਅਡੈਪਟੈਸ਼ਨ ਹੈ। ਇਹ ਫਿਲਮ 29 ਮਾਰਚ ਨੂੰ ਰਿਲੀਜ਼ ਹੋਵੇਗੀ।