ਅਕਸ਼ੈ ਕੁਮਾਰ ਫਿਲਮ ਕੇਸਰੀ ਦਾ ਗਾਣਾ ਸਾਨੂੰ ਕਹਿੰਦੀ ਰਿਲੀਜ਼

Global News

ਅਕਸ਼ੈ ਕੁਮਾਰ ਦੀ ਫਿਲਮ ‘ਕੇਸਰੀ’ ਦਾ ਗਾਣਾ ‘ਸਾਨੂੰ ਕਹਿੰਦੀ’ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗਾਣੇ ਨੂੰ ਤਨਿਸ਼ਕ ਬਾਗਚੀ ਨੇ ਕੰਪੋਜ ਕੀਤਾ ਹੈ। ਰੋਮੀ ਅਤੇ ਬ੍ਰਿਜੇਸ਼ ਸ਼ਾਡਿਅਲ ਨੇ ਮਿਲ ਕੇ ਇਸ ਨੂੰ ਗਾਇਆ ਹੈ। ਇਸ ਗਾਣੇ ਵਿੱਚ ਅਕਸ਼ੈ ਕੁਮਾਰ ਢੋਲ ਦੇ ਬੀਟ ਦੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਗਾਣੇ ਦਾ ਹੁਕ ਸਟੈਪ ਬੁਹਤ ਵਧੀਆ ਹੈ। 

ਪਿਛਲੇ ਦਿਨੀਂ ਖਬਰ ਆਈ ਸੀ ਕਿ ਇਸ ਗਾਣੇ ਦੀ ਸ਼ੂਟਿੰਗ ਸਿਰਫ ਤਿੰਨ ਦਿਨ ਵਿੱਚ ਪੂਰੀ ਹੋਈ ਹੈ। ਵਰਨਣ ਯੋਗ ਹੈ ਕਿ ਫਿਲਮ ‘ਕੇਸਰੀ’ ਬੈਟਲ ਆਫ ਸਾਰਾਗੜ੍ਹੀ ਦੀ ਕਹਾਣੀ 'ਤੇ ਆਧਾਰਤ ਹੈ। ਇਸ ਵਿੱਚ 21 ਸਿੱਖ ਸੈਨਿਕਾਂ ਨੂੰ 10,000 ਅਫਗਾਨ ਸੈਨਿਕਾਂ ਦੇ ਨਾਲ ਲੜਾਈ ਕਰਦੇ ਦਿਖਾਇਆ ਜਾਏਗਾ। 21 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਪਰਿਣੀਤੀ ਚੋਪੜਾ ਅਤੇ ਮੋਹਿਤ ਰੈਣਾ ਨੇ ਕੰਮ ਕੀਤਾ ਹੈ।