ਵਿਸ਼ ਲਿਸਟ ਵਿੱਕੀ ਦੀ

Global News

ਹੁਣੇ ਜਿਹੇ ਫਿਲਮ ‘ਉੜੀ’ ਵਿੱਚ ਆਪਣੇ ਰੋਲ ਲਈ ਖੂਬ ਸੁਰਖੀਆਂ 'ਚ ਰਹਿਣ ਵਾਲੇ ਵਿੱਕੀ ਕੌਸ਼ਲ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਦੀ ਚਾਹਤ ਰਹਿੰਦੀ ਹੈ। ਇਸ ਸਾਲ ਵੀ ਉਹ ਕੁਝ ਅਜਿਹਾ ਹੀ ਕਰਨਾ ਚਾਹੰੁਦੇ ਹਨ। ਇਸ ਬਾਰੇ ਉਸ ਦਾ ਕਹਿਣਾ ਹੈ, ‘‘ਮੈਂ ਅਭਿਨੇਤਾ ਹਾਂ, ਮੈਂ ਚਾਹੁੰਦਾ ਹਾਂ ਕਿ ਮੇਰਾ ਕੰਮ ਲੋਕਾਂ ਨੂੰ ਪਸੰਦ ਆ ਜਾਵੇ, ਇਸ ਲਈ ਮੈਂ ਆਪਣੇ ਕਿਰਦਾਰਾਂ 'ਤੇ ਬਹੁਤ ਮਿਹਨਤ ਕਰਦਾ ਹਾਂ, ਜਿਸ ਕਾਰਨ ਕੁਝ ਦੂਸਰਾ ਕਰਨ ਦਾ ਸਮਾਂ ਨਹੀਂ ਮਿਲ ਸਕਦਾ, ਪਰ ਮੈਂ ਦੂਜੀ ਗਤੀਵਿਧੀ ਲਈ ਸਮਾਂ ਕੱਢਣ ਦਾ ਨਿਸ਼ਚੈ ਕੀਤਾ ਹੈ। ਇਸ ਸਾਲ ਜੇ ਮੈਨੂੰ ਸਮਾਂ ਮਿਲੇ ਤਾਂ ਮੈਂ ਡਰੰਮ ਤੇ ਪਿਆਨੋ ਵਜਾਉਣਾ ਸਿੱਖਾਂਗਾ। ਮੈਨੂੰ ਦੋਵੇਂ ਮਿਊਜ਼ੀਕਲ ਇੰਸਟਰੂਮੈਂਟ ਬਹੁਤ ਪਸੰਦ ਹਨ। ਉਮੀਦ ਹੈ ਇਸ ਸਾਲ ਕਿਸੇ ਇੱਕ ਨੂੰ ਵਜਾਉਣਾ ਤਾਂ ਸਿੱਖ ਹੀ ਜਾਵਾਂਗਾ।”

ਜ਼ਿਕਰ ਯੋਗ ਹੈ ਕਿ ਪਿਛਲੇ ਸਾਲ ‘ਮਨਮਰਜ਼ੀਆਂ’, ‘ਸੰਜੂ’, ‘ਲਸਟ ਸਟੋਰੀਜ਼’, ‘ਰਾਜੀ' ਵਰਗੀਆਂ ਫਿਲਮਾਂ ਤੋਂ ਬਾਅਦ ਬੀਤੇ ਦਿਨੀਂ ਫਿਲਮ ‘ਉੜੀ’ ਤੋਂ ਬਾਅਦ ਵਿੱਕੀ ਦਾ ਸਿੱਕਾ ਬਾਲੀਵੁੱਡ ਵਿੱਚ ਖੂਬ ਚੱਲ ਰਿਹਾ ਹੈ। ਉਸ ਦੀ ਫੈਨ ਫੈਲੋਇੰਗ ਲਗਾਤਾਰ ਵਧ ਰਹੀ ਹੈ। ਇੱਕ ਦਮਦਾਰ ਹੀਰੋ ਦੀ ਉਸ ਦੀ ਇਮੇਜ਼ ਬਣ ਗਈ ਹੈ, ਹਰ ਨਿਰਮਾਤਾ-ਨਿਰਦੇਸ਼ਕ ਉਸ ਨੂੰ ਆਪਣੀ ਫਿਲਮ ਲਈ ਸਾਈਨ ਕਰਨਾ ਚਾਹੰੁਦਾ ਹੈ। ਜਲਦੀ ਹੀ ਵਿੱਕੀ ਇੱਕ ਹਾਰਰ ਫਿਲਮ ਵਿੱਚ ਨਜ਼ਰ ਆਏਗਾ, ਜਿਸ ਦਾ ਨਾਂਅ ਅਜੇ ਤੈਅ ਨਹੀਂ ਕੀਤਾ ਗਿਆ ਹੈ।