ਬਾਇਓਪਿਕ ਪੀ ਐੱਮ ਮੋਦੀ ਵਿੱਚ ਰਤਨ ਟਾਟਾ ਦਾ ਰੋਲ ਬੋਮਨ ਈਰਾਨੀ ਨਿਭਾਉਣਗੇ

Global News

ਡਾਇਰੈਕਟਰ ਓਮੰਗ ਕੁਮਾਰ ਇਨ੍ਹੀਂ ਦਿਨੀਂ ਪੀ ਐੱਮ ਮੋਦੀ ਦੀ ਬਾਇਓਪਿਕ ਉਤੇ ਕੰਮ ਕਰ ਰਹੇ ਹਨ। ਫਿਲਮ ਵਿੱਚ ਵਿਵੇਕ ਓਬਰਾਏ ਲੀਡ ਰੋਲ ਵਿੱਚ ਹੋਣਗੇ। ਇਸ ਫਿਲਮ ਨਾਲ ਬੋਮਨ ਈਰਾਨੀ ਵੀ ਜੁੜ ਗਏ ਹਨ। ਉਹ ਇਸ ਵਿੱਚ ਮਸ਼ਹੂਰ ਇੰਡਸਟਰੀਅਲ ਰਤਨ ਟਾਟਾ ਦਾ ਕਿਰਦਾਰ ਕਰਨਗੇ। ਆਪਣੇ ਕਿਰਦਾਰ ਦੇ ਬਾਰੇ ਬੋਮਨ ਦੱਸਦੇ ਹਨ, ‘‘ਸੋਸ਼ਲ ਮੀਡੀਆ 'ਤੇ ਅਕਸਰ ਫੈਂਸ ਮੈਨੂੰ ਰਤਨ ਟਾਟਾ ਨੂੰ ਰੋਲ ਪਲੇਅ ਕਰਨ ਦੀ ਬੇਨਤੀ ਕਰਦੇ ਰਹੇ ਹਨ, ਇਸ ਲਈ ਜਦ ਇਹ ਰੋਲ ਆਫਰ ਹੋਇਆ ਤਾਂ ਮੈਂ ਤੁਰੰਤ ਸਵੀਕਾਰ ਕਰ ਲਿਆ। ਉਨ੍ਹਾਂ ਦੇ ਆਡੀਓ ਕਲਿਪ ਅਤੇ ਵੀਡੀਓਜ਼ ਦੇ ਜ਼ਰੀਏ ਆਪਣੇ ਕਰੈਕਟਰ ਦੀ ਤਿਆਰੀ ਕਰਾਂਗਾ।”