ਤਾਮਿਲ ਨਾਡੂ ਵਿੱਚ 47 ਸਾਲਾ ਮਾਂ, 28 ਸਾਲੀ ਬੇਟੀ ਨੂੰ ਸਰਕਾਰੀ ਨੌਕਰੀ ਇਕੱਠੀ ਮਿਲੀ

Global News

ਚੇਨਈ, 3 ਮਾਰਚ (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਥੇਨੀ ਜ਼ਿਲ੍ਹੇ ਦੀ ਤਿੰਨ ਬੱਚਿਆਂ ਦੀ ਮਾਂ ਸ਼ਾਂਤੀਲਛਮੀ ਤੇ ਉਸ ਦੀ 28 ਸਾਲਾ ਧੀ ਆਰ ਥੇਨਮੋਝੀ ਨੇ ਤਾਮਿਲ ਨਾਡੂ ਰਾਜ ਸਰਵਿਸਿਜ਼ ਕਮਿਸ਼ਨ ਗਰੁੱਪ 4 ਦੀ ਪ੍ਰੀਖਿਆ ਪਾਸ ਕਰ ਕੇ ਸਰਕਾਰੀ ਨੌਕਰੀ ਲੈ ਲਈ ਹੈ। ਸ਼ਾਂਤੀਲਛਮੀ ਦੀ ਸਿਹਤ ਵਿਭਾਗ ਵਿੱਚ ਨਿਯੁਕਤੀ ਹੋਵੇਗੀ। ਉਸ ਦੀ ਬੇਟੀ ਥੇਨੀਮੋਝੀ ਨੂੰ ਦੂਸਰੇ ਵਿਭਾਗ ਦ ਿਨੌਕਰੀ ਮਿਲੀ ਹੈ। ਬੀ ਐਡ ਕਰ ਚੁੱਕੀ 47 ਸਾਲਾ ਸ਼ਾਂਤੀਲਛਮੀ ਤੇ ਤਮਿਲ ਸਾਹਿਤ ਵਿੱਚ ਬੀ ਏ ਕਰ ਚੁੱਕੀ ਥੇਨੀਮੋਝੀ ਨੇ ਨੌਕਰੀ ਲਈ ਪਿਛਲੇ ਸਾਲ ਇਕੱਠੇ ਮੁਕਾਬਲਾ ਪ੍ਰੀਖਿਆ ਦੀ ਕੋਚਿੰਗ ਸ਼ੁਰੂ ਕੀਤੀ ਸੀ। 

ਸ਼ਾਂਤੀਲਛਮੀ ਨੇ ਦੱਸਿਆ ਕਿ 2014 ਵਿੱਚ ਉਸ ਦੇ ਪਤੀ ਦੀ ਮੌਤ ਪਿੱਛੋਂ ਪਰਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆ ਗਈ ਤਾਂ ਉਸ ਨੂੰ ਲੱਗਾ ਕਿ ਨੌਕਰੀ ਜ਼ਰੂਰੀ ਹੈ। ਇਸ ਪਿੱਛੋਂ ਬੇਟੀ ਦੇ ਨਾਲ ਹੀ ਕੋਚਿੰਗ ਜੁਆਇਨ ਕੀਤੀ। ਬੱਚਿਆਂ ਦੀ ਦੇਖਭਾਲ ਅਤੇ ਬਾਕੀ ਪਰਵਾਰਕ ਜ਼ਿੰਮੇਵਾਰੀ ਕਾਰਨ ਜਦ ਉਹ ਕਲਾਸ ਨਾ ਜਾ ਸਕਦੀ ਤਾਂ ਬੇਟੀ ਉਨ੍ਹਾਂ ਨੂੰ ਘਰ 'ਤੇ ਕੋਚਿੰਗ ਕਲਾਸ ਦੀ ਪੜ੍ਹਾਈ ਕਰਾਉਂਦੀ ਸੀ। ਕੋਚਿੰਗ ਦੇਣ ਵਾਲੇ ਜੀ ਸੇਂਥਿਲ ਕੁਮਾਰ ਨੇ ਦੱਸਿਆ ਕਿ ਸ਼ਾਂਤੀਲਛਮੀ ਬੇਟੀ ਦੇ ਨਾਲ ਐਡਮਿਸ਼ਨ ਕਰਾਉਣ ਦੇ ਲਈ ਆਈ ਸੀ। ਅਸੀਂ ਕਿਹਾ ਕਿ ਤੁਸੀਂ ਵੀ ਕੋਚਿੰਗ ਵਿੱਚ ਸ਼ਾਮਲ ਹੋ ਸਕਦੇ ਹੋ।