ਭਾਰਤ-ਪਾਕਿ ਮੈਚ 'ਤੇ ਫ਼ੈਸਲਾ ਬੀਸੀਸੀਆਈ ਕਰੇਗਾ : ਝੂਲਨ

Global News

ਮੁੰਬਈ : ਪੁਲਵਾਮਾ ਅੱਤਵਾਦੀ ਹਮਲੇ ਦੇ ਚੱਲਦੇ ਪਾਕਿਸਤਾਨ ਨਾਲ ਮਹਿਲਾ ਕਿ੍ਕਟ ਸੀਰੀਜ਼ ਖੇਡਣ ਨੂੰ ਲੈ ਕੇ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਾਫ਼ ਕੀਤਾ ਕਿ ਅਸੀਂ ਪਾਕਿਸਤਾਨ ਨਾਲ ਕ੍ਰਿਕਟ ਖੇਡਣੀ ਹੈ ਜਾਂ ਫਿਰ ਨਹੀਂ ਇਸ ਸਬੰਧੀ ਹਰ ਫ਼ੈਸਲਾ ਬੀਸੀਸੀਆਈ ਦੇ ਹੱਥ ਵਿਚ ਹੈ। ਆਈਸੀਸੀ ਮਹਿਲਾ ਵਨ ਡੇ ਚੈਂਪੀਅਨਸ਼ਿਪ ਦੇ ਤਹਿਤ ਇਹ ਸੀਰੀਜ਼ ਹੋਣੀ ਹੈ ਜੋ ਮਹਿਲਾ ਵਿਸ਼ਵ ਕੱਪ 2021 ਦੀ ਕੁਆਲੀਫਿਕੇਸ਼ਨ ਪ੍ਕੀਰਿਆ ਦਾ ਹਿੱਸਾ ਹੈ। ਇਨ੍ਹਾਂ ਵਿਚ ਹਰੇਕ ਮੈਚ ਵਿਚ ਟੀਮ ਨੂੰ ਅੰਕ ਮਿਲਦੇ ਹਨ। ਚਾਹੇ ਇਹ ਆਈਸੀਸੀ ਮਹਿਲਾ ਵਿਸ਼ਵ ਕੱਪ ਦਾ ਹਿੱਸਾ ਹੈ ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਸੀਰੀਜ਼ ਹੋਣ ਦੀ ਸੰਭਾਵਨਾ ਨਹੀਂ ਹੈ। ਮੌਜੂਦਾ ਪ੍ਰੋਗਰਾਮ ਮੁਤਾਬਕ ਭਾਰਤ ਨੇ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡਣਾ ਹੈ ਪਰ ਅਗਲਾ ਪ੍ਰੋਗਰਾਮ ਜਾਰੀ ਹੋਣ 'ਤੇ ਉਨ੍ਹਾਂ ਵਿਚਾਲੇ ਸੀਰੀਜ਼ ਹੋਣ ਦੀ ਉਮੀਦ ਹੈ। ਝੂਲਨ ਨੇ ਕਿਹਾ ਕਿ ਇਸ ਬਾਰੇ (ਭਾਰਤ ਪਾਕਿ-ਮੁਕਾਬਲਾ) ਬੀਸੀਸੀਆਈ ਫ਼ੈਸਲਾ ਕਰੇਗਾ। ਅਸੀਂ ਨਹੀਂ ਜਾਣਦੇ ਕਿ ਪਾਕਿਸਤਾਨ ਖ਼ਿਲਾਫ਼ ਕੀ ਹੋਵੇਗਾ ਤੇ ਮੈਂ ਇਸ 'ਤੇ ਟਿੱਪਣੀ ਨਹੀਂ ਕਰ ਸਕਦੀ।