ਸਾਦਗੀ ਪਸੰਦ ਕਿਆਰਾ

Global News

ਇਨ੍ਹੀਂ ਦਿਨੀਂ ਫਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ 'ਚ ਰੁਝੀ ਕਿਆਰਾ ਅਡਵਾਨੀ ਇਸ ਵਿੱਚ ਸ਼ਾਹਿਦ ਕਪੂਰ ਨਾਲ ਪਹਿਲੀ ਵਾਰ ਸਿਲਵਕ ਸਕਰੀਨ 'ਤੇ ਦਿਖਾਈ ਦੇਵੇਗੀ। ਫਿਲਮ ‘ਫੁਗਲੀ’ ਨਾਲ 2014 ਵਿੱਚ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਿਆਰਾ ਨੂੰ ਪਹਿਲੀ ਪਛਾਣ ਫਿਲਮ ‘ਐੱਮ ਐੱਸ ਧੋਨੀ’ ਬਾਇਓਪਿਕ ਤੋਂ ਮਿਲੀ ਸੀ, ਜਿਸ ਵਿੱਚ ਉਸ ਨੇ ਸਾਕਸ਼ੀ ਧੋਨੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਵੈਬ ਸੀਰੀਜ਼ ‘ਲਸਟ ਸਟੋਰੀਜ਼' ਵਿੱਚ ਸਨਸਨੀਖੇਜ਼ ਰੋਲ ਨਾਲ ਉਸ ਨੇ ਹੰਗਾਮਾ ਮਚਾ ਦਿੱਤਾ ਸੀ। ਇਸ ਨਾਲ ਇੰਡਸਟਰੀ ਵਿੱਚ ਇਸ ਦੀ ਡਿਮਾਂਡ ਬਹੁਤ ਵੱਧ ਚੁੱਕੀ ਹੈ। ਜਲਦੀ ਹੀ ਉਹ ਫਿਲਮ ‘ਕਬੀਰ ਸਿੰਘ’ ਵਿੱਚ ਫਿਰ ਦਰਸ਼ਕਾਂ ਦਾ ਦਿਲ ਜਿੱਤਣ ਦੇ ਲਈ ਤਿਆਰ ਹੈ। ਤੇਲਗੂ ਦੀ ਸੁਪਰਹਿੱਟ ਫਿਲਮ ‘ਅਰਜੁਨ ਰੈਡੀ’ ਦੀ ਹਿੰਦੀ ਰੀਮੇਕ ਵਿੱਚ ਕਿਆਰਾ ਲੀਡ ਰੋਲ ਕਰ ਰਹੀ ਹੈ। 

ਇੱਕ ਇੰਟਰਵਿਊ ਵਿੱਚ ਆਪਣੇ ਕਿਰਦਾਰ ਬਾਰੇ ਕਿਆਰਾ ਨੇ ਕਿਹਾ, ‘‘ਮੈਨੂੰ ਆਪਣਾ ਸਾਦਾ ਕਿਰਦਾਰ ਪਸੰਦ ਹੈ। ਤੁਹਾਨੂੰ ਬਹੁਤ ਜ਼ਿਆਦਾ ਟਚਅਪ ਲਈ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ ਤੇ ਫਿਰ ਮੇਕਅਪ ਹਟਾਉਣ ਦਾ ਵੀ ਕੋਈ ਸਿਰਦਰਦ ਨਹੀਂ ਹੈ। ਮੈਂ ਨਿੱਜੀ ਜ਼ਿੰਦਗੀ ਵਿੱਚ ਵੀ ਕਦੇ-ਕਦਾਈਂ ਹੀ ਸ਼ੀਸ਼ਾ ਦੇਖਦੀ ਹਾਂ ਅਤੇ ਆਪਣੀ ਟੀਮ 'ਤੇ ਵਿਸ਼ਵਾਸ ਕਰਦੀ ਹਾਂ ਕਿ ਉਹ ਮੈਨੂੰ ਸਕਰੀਨ 'ਤੇ ਪ੍ਰੈਜੈਂਟੇਬਲ ਹੀ ਦਿਖਾਉਮਗੇ ਇਸ ਲਈ ਸੈਟ 'ਤੇ ਰਹਿਣਾ ਚੰਗਾ ਹੈ।”

ਕਿਆਰਾ ਦੀ ਫਿਲਮ ‘ਕਬੀਰ ਸਿੰਘ' ਦੇ ਸੈਟ ਤੋਂ ਪਿਛਲੇ ਦਿਨੀਂ ਇੱਕ ਬੁਰੀ ਖਬਰ ਆਈ ਸੀ ਕਿ ਸ਼ੂਟਿੰਗ ਦੌਰਾਨ ਹੋਏ ਹਾਦਸੇ ਵਿੱਚ ਇੱਕ ਤੀਹ ਸਾਲਾ ਵਿਅਕਤੀ ਦੀ ਮੌਤ ਹੋ ਗਈ। ਫਿਲਮ ਦੀ ਸ਼ੂਟਿੰਗ ਮਸੂਰੀ ਦੇ ਇੱਕ ਹੋਟਲ ਵਿੱਚ ਚੱਲ ਰਹੀ ਸੀ। ਜਨਰੇਟਰ ਕੰਪਨੀ ਲਈ ਕੰਮ ਕਰਨ ਵਾਲੇ ਰਾਮੂ ਮਾਨ ਸਿੰਘ ਨਾਂਅ ਦੇ ਮਕੈਨਿਕ ਦਾ ਮਫਲਰ ਰਿਪੇਅਰਿੰਗ ਦੌਰਾਨ ਜਨਰੇਟਰ ਦੇ ਪੱਖੇ ਵਿੱਚ ਫਸ ਗਿਆ ਅਤੇ ਉਸ ਦੇ ਨਾਲ ਰਾਮੂ ਵੀ ਖਿਛਿਆ ਗਿਆ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਕਿਆਰਾ ਨੇ ਇਸ ਫਿਲਮ ਵਿੱਚ ਆਪਣੇ ਕੋ ਸਟਾਰ ਸ਼ਾਹਿਦ ਦੀ ਤਾਰੀਫ ਕਰਦੇ ਹੋਏ ਕਿਹਾ, ‘ਇਹ ਨਹੀਂ ਕਹਿ ਸਕਦੀ ਕਿ ਮੈਂ ਸ਼ਾਹਿਦ ਨੂੰ ਦੇਖਦੇ ਹੋਏ ਵੱਡੀ ਹੋਈ ਹਾਂ, ਕਿਉਂਕਿ ਉਹ ਇੰਨੇ ਵੱਡੇ ਨਹੀਂ ਹਨ, ਪਰ ਫਿਲਮ ਦਾ ਇੱਕ ਪੂਰਾ ਸ਼ਡਿਊਲ ਉਨ੍ਹਾਂ ਨਾਲ ਪੂਰਾ ਕਰਨ ਤੋਂ ਬਾਅਦ ਮੈਂ ਜ਼ਰੂਰ ਕਹਿ ਸਕਦੀ ਹਾਂ ਕਿ ਮੈਂ ਉਨ੍ਹਾਂ ਨੂੰ ਇਸ ਕਿਰਦਾਰ ਵਿੱਚ ਦੇਖਣ ਤੋਂ ਇਲਾਵਾ ਕੁਝ ਨਹੀਂ ਦੇਖ ਸਕਦੀ। ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਵੱਡੀ ਗੱਲ ਹੈ, ਜੋ ਆਪਣੇ ਸੀਨ ਲਈ ਬਹੁਤ ਮਿਹਨਤ ਕਰਦੇ ਹਨ।” ਕਿਆਰਾ ਨਾਲ ਇਸ ਫਿਲਮ ਵਿੱਚ ‘ਸਟੂਡੈਂਟ ਆਫ ਦਿ ਈਅਰ 2’ ਨਾਲ ਡੈਬਿਊ ਕਰ ਰਹੀ ਤਾਰਾ ਸੁਤਾਰੀਆ ਦੀ ਐਂਟਰੀ ਹੋਈ ਸੀ, ਪਰ ਉਸ ਦੀ ਇਹ ਫਿਲਮ ਛੱਡ ਦੇਣ 'ਤੇ ਇਹ ਕਿਆਰਾ ਦੀ ਝੋਲੀ ਵਿੱਚ ਜਾ ਡਿੱਗੀ।