ਫਾਈਨਲ 'ਚ ਪੁੱਜੀ ਸਿੰਧੂ

Global News

ਗੁਹਾਟੀ (ਪੀਟੀਆਈ) : ਸਟਾਰ ਸ਼ਟਲਰ ਪੀਵੀ ਸਿੰਧੂ 83ਵੀਂ ਸੀਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਹਿਲਾ ਵਰਗ ਦੇ ਸਿੰਗਲਜ਼ ਦੇ ਫਾਈਨਲ 'ਚ ਪੁੱਜ ਗਈ ਹੈ। ਉਨ੍ਹਾਂ ਨੇ ਸੈਮੀਫਾਈਨਲ ਵਿਚ ਅਸ਼ਮਿਤਾ ਚਹਿਲ ਨੂੰ 21-10, 21-20 ਨਾਲ ਹਰਾਇਆ। ਇਸ ਤੋਂ ਇਲਾਵਾ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਪਾਰੂਪੱਲੀ ਕਸ਼ਯਪ ਤੇ ਸੌਰਭ ਵਰਮਾ ਨੇ ਸੈਮੀਫਾਈਨਲ ਵਿਚ ਥਾਂ ਬਣਾ ਲਈ ਹੈ। ਨੇਹਵਾਲ ਨੇ ਮੁੰਬਈ ਦੀ ਨੇਹਾ ਨੂੰ 21-10, 21-10 ਨਾਲ, ਕਸ਼ਯਪ ਨੇ ਬੋਧਿਤ ਜੋਸ਼ੀ ਨੂੰ 21-18, 21-16 ਨਾਲ, ਸੌਰਭ ਨੇ ਬੀ ਸਾਈ ਪ੍ਣੀਤ ਨੂੰ 21-11, 21-23, 21-18 ਨਾਲ ਹਰਾਇਆ।