ਰਾਸ਼ਟਰੀ ਫੁੱਟਬਾਲ ਚੈਂਪੀਅਨ ਕੱਲ੍ਹ ਤੋਂ

Global News

ਨਵੀਂ ਦਿੱਲੀ : ਸਕੂਲਜ਼ ਇੰਡੀਆ ਕੱਪ ਦੇ ਤੀਜੇ ਸੈਸ਼ਨ ਦੀ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਲਈ ਪੂਰੇ ਦੇਸ਼ ਦੇ 15 ਸੂਬਿਆਂ ਦੇ ਨੌਜਵਾਨ ਖਿਡਾਰੀ ਧਮਾਕਾ ਕਰਨ ਲਈ ਤਿਆਰ ਹਨ ਜਿਸ ਦੀ ਸ਼ੁਰੂਆਤ 16 ਫਰਵਰੀ ਤੋਂ ਗ੍ਰੇਡਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ 'ਚ ਹੋਵੇਗੀ। ਇਸ ਸੈਸ਼ਨ ਵਿਚ ਪੰਜਾਬ ਤੇ ਮਹਾਰਾਸ਼ਟਰ ਦੀਆਂ ਟੀਮਾਂ ਸਭ ਤੋਂ ਮਜ਼ਬੂਤ ਮੰਨੀਆਂ ਜਾ ਰਹੀਆਂ ਹਨ। ਛੇ ਦਿਨਾਂ ਫੁੱਟਬਾਲ ਚੈਂਪੀਅਨਸ਼ਿਪ ਦਾ ਪਹਿਲਾ ਮੁਕਾਬਾ ਪੱਛਮੀ ਬੰਗਾਲ ਤੇ ਤਾਮਿਨਲਾਡੂ ਵਿਚਾਲੇ ਖੇਡਿਆ ਜਾਵੇਗਾ।