ਮਿਲੋ ਲਖਨਊ ਦੇ ਚਿੰਟੂ ਤਿਆਗੀ ਜੀ ਨੂੰ

Global News

ਕਾਰਤਿਕ ਆਰੀਆਨ ਨੇ ਬੀਤੇ ਦਿਨ ਆਪਣੀ ਆਉਣ ਵਾਲੀ ਫਿਲਮ ‘ਪਤੀ, ਪਤਨੀ ਔਰ ਵੋ’ ਤੋਂ ਆਪਣਾ ਫਸਟ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਉਸ ਨੇ ਲਿਖਿਆ, ‘‘ਮਿਲੋ ਲਖਨਊ ਦੇ ਚਿੰਟੂ ਤਿਆਗੀ ਜੀ ਨੂੰ, ਸਮਰਪਿਤ ਅਤੇ ਆਸ਼ਿਕ ਮਿਜਾਜ਼।’ ਇਹ ਫਿਲਮ 1978 ਵਿੱਚ ਆਈ ਬੀ ਆਰ ਚੋਪੜਾ ਦੀ ਕਲਾਸਿਕ ਫਿਲਮ ‘ਪਤੀ, ਪਤਨੀ ਔਰ ਵੋ’ ਦੀ ਰੀਮੇਕ ਹੈ। ਇਸ ਵਿੱਚ ਕਾਰਤਿਕ ਦੇ ਆਪੋਜ਼ਿਟ ਭੂਮੀ ਪੇਡਨੇਕਰ ਤੇ ਅਨੰਨਿਆ ਪਾਂਡੇ ਹੋਣਗੀਆਂ। ਇਸ ਦਾ ਨਿਰਦੇਸ਼ਨ ਮੁਦੱਸਰ ਅਜੀਜ਼ ਕਰਨਗੇ। ਇਸ ਨੂੰ ਭੂਸ਼ਣ ਕੁਮਾਰ ਅਤੇ ਜੂਨੋ ਚੋਪੜਾ ਪ੍ਰੋਡਿਊਸ ਕਰ ਰਹੇ ਹਨ।

ਫਿਲਮ ‘ਟੋਟਲ ਧਮਾਲ’ ਦੇ ਮੇਕਰਸ ਨੇ ਵੀ ਗਾਣਾ ‘ਮੁੰਗੜਾ’ ਰਿਲੀਜ਼ ਕਰ ਦਿੱਤਾ ਹੈ। ਗਾਣੇ ਨੂੰ ਸੋਨਾਕਸ਼ੀ ਸਿਨਹਾ ਤੇ ਅਜੈ ਦੇਵਗਨ 'ਤੇ ਫਿਲਮਾਇਆ ਗਿਆ ਹੈ। ਇਸ ਨੂੰ ਜਯੋਤਿਕਾ ਟਾਂਗਰੀ, ਸ਼ਾਨ ਅਤੇ ਸ਼ੁਭਰੋ ਗਾਂਗੁਲੀ ਨੇ ਗਾਇਆ ਹੈ। ਮਿਊਜ਼ਿਕ ਗੌਰਵ-ਰੌਸ਼ਿਨ ਦਾ ਹੈ, ਜਦ ਕਿ ਲਿਰਿਕਸ ਕੁੰਵਰ ਜੁਨੇਜਾ ਨੇ ਲਿਖੇ ਹਨ। ਇਹ 1978 ਵਿੱਚ ਰਿਲੀਜ਼ ਹੋਈ ਫਿਲਮ ‘ਇਨਕਾਰ’ ਦੇ ਗਾਣੇ ‘ਮੁੰਗੜਾ ਤੂੰ ਮੁੰਗੜਾ’ ਦਾ ਰੀਕ੍ਰਿਏਟਿਡ ਵਰਜ਼ਨ ਹੈ। ਇਸ ਦੇ ਓਰੀਜਨਲ ਗਾਣੇ ਨੂੰ ਹੈਲਨ 'ਤੇ ਫਿਲਮਾਇਆ ਗਿਆ ਸੀ ਅਤੇ ਉਸ ਨੂੰ ਊਸ਼ਾ ਮੰਗੇਸ਼ਕਰ ਨੇ ਗਾਇਆ ਸੀ।