ਆਦਿੱਤਯ ਦੇ ਆਪੋਜ਼ਿਟ ਦਿਸ਼ਾ ਪਲੇਅ ਕਰੇਗੀ ਡਾਂਸਰ ਦਾ ਰੋਲ

Global News

ਦਿਸ਼ਾ ਪਟਾਨੀ ਜਲਦ ਹੀ ਫਿਲਮ ‘ਭਾਰਤ’ ਵਿੱਚ ਟ੍ਰੈਪਜੀ ਆਰਟਿਸਟ ਦਾ ਕਿਰਦਾਰ ਕਰਦੀ ਹੋਈ ਨਜ਼ਰ ਆਏਗੀ। ਸੁਣਨ ਵਿੱਚ ਆਇਆ ਹੈ ਕਿ ਉਸ ਨੇ ਮੋਹਿਤ ਸੂਰੀ ਦੇ ਨਾਲ ਇੱਕ ਫਿਲਮ ਸਾਈਨ ਕੀਤੀ ਹੈ ਜਿਸ ਵਿੱਚ ਉਹ ਆਦਿੱਤਯ ਰਾਏ ਕਪੂਰ ਦੇ ਆਪੋਜ਼ਿਟ ਹੋਵੇਗੀ। ਫਿਲਮ ਇਸ ਸਾਲ ਫਲੋਰ 'ਤੇ ਜਾਏਗੀ ਅਤੇ ਦਿਸ਼ਾ ਇਸ ਵਿੱਚ ਇੱਕ ਡਾਂਸਰ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ। 

ਸੂਤਰਾਂ ਮੁਤਾਬਕ ਇਸ ਦੀ ਕਹਾਣੀ ਗੋਆ ਵਿੱਚ ਸੈਟ ਕੀਤੀ ਜਾਏਗੀ। ਫਿਲਮ ਸ਼ੁਰੂ ਕਰਨ ਤੋਂ ਪਹਿਲਾਂ ਦਿਸ਼ਾ ਡਾਂਸ ਟਰੇਨਿੰਗ ਲਵੇਗੀ। ਇਹ ਇੱਕ ਕ੍ਰਾਈਮ ਥ੍ਰਿਲਰ ਫਿਲਮ ਹੈ ਜਿਸ ਵਿੱਚ ਦਿਸ਼ਾ ਦੀ ਭੂਮਿਕਾ ਦਿਲਚਸਪ ਹੈ। ਇਸ ਫਿਲਮ ਨੂੰ ਲਵ ਰੰਜਨ ਪ੍ਰੋਡਿੂਸ ਕਰਨਗੇ। ਮੋਹਿਤ ਕਾਫੀ ਸਮੇਂ ਤੋਂ ਇਸ ਪ੍ਰੋਜੈਕਟ 'ਤੇ ਆਦਿੱਤਯ ਦੇ ਨਾਲ ਕੰਮ ਕਰਨ ਲਈ ਉਤਸੁਕ ਸਨ। ਦੋਵੇਂ ਇਸ ਤੋਂ ਪਹਿਲਾਂ ‘ਆਸ਼ਿਕੀ 2’ 'ਤੇ ਇਕੱਠੇ ਕੰਮ ਕਰ ਚੁੱਕੇ ਹਨ।