ਇੰਡਸਟਰੀ ਤੋਂ ਸਪੋਰਟ ਨਾ ਮਿਲਣ ਤੋਂ ਪ੍ਰੇਸ਼ਾਨ ਹੈ ਕੰਗਨਾ ਰਣੌਤ

Global News

ਸਵਿਟਜ਼ਰਲੈਂਡ ਵਿੱਚ ਛੁੱਟੀਆਂ ਕੱਟ ਕੇ ਪਿੱਛੇ ਜਿਹੇ ਵਾਪਸ ਆਈ ਕੰਗਨਾ ਰਣੌਤ ਹੁਣ ‘ਮਣੀਕਰਣਿਕਾ' ਦੇ ਕ੍ਰੈਡਿਟ ਵਿਵਾਦ ਬਾਰੇ ਹੋਰ ਵੀ ਜ਼ਿਆਦਾ ਅੜਬੰਗ ਹੋ ਗਈ ਹੈ। ਉਸ ਨੇ ਫਿਲਮ ਇੰਡਸਟਰੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਿਵੇਂ ਇਹ ਇੰਡਸਟਰੀ ਅਤੇ ਉਸ ਦੇ ਦੋਸਤ ਆਮਿਰ ਖਾਨ ਉਸ ਨਾਲ ਇਸ ਮੁੱਦੇ ਦੇ ਦੌਰਾਨ ਖੜ੍ਹੇ ਨਹੀਂ ਹੋਏ। ਜਦ ਉਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਮਣੀਕਰਣਿਕਾ’ ਇੱਕ ਅਜਿਹੀ ਫਿਲਮ ਹੈ, ਜੋ ਰਾਸ਼ਟਰ ਲਈ ਹੈ। ਮਹਾਨ ਯੋਧਾ ਤੇ ਸੁਤੰਤਰਤਾ ਸੈਨਾਨੀ ਰਾਣੀ ਲਕਸ਼ਮੀ ਬਾਈ ਦੀ ਬਾਇਓਪਿਕ ਨੂੰ ਇੰਡਸਟਰੀ ਵੱਲੋਂ ਸਵੀਕਾਰ ਕੀਤੇ ਜਾਣ ਦੀ ਲੋੜ ਹੈ, ਪਰ ਕੀ ਕਰੀਏ, ਮੂਵੀ ਮਾਫੀਆ ਨੂੰ ਸਾਇਲੈਂਸ ਪਸੰਦ ਹੈ, ਪ੍ਰੰਤੂ ਮੇਰੀ ਆਵਾਜ਼ ਦਾ ਕੋਈ ਪ੍ਰਾਈਜ਼ ਟੈਗ ਨਹੀਂ ਹੈ। ਮੂਵੀ ਮਾਫੀਆ ਮੈਨੂੰ ਖਰੀਦ ਤਾਂ ਸਕਦਾ ਨਹੀਂ, ਇਸ ਲਈ ਉਨ੍ਹਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਹੈ।

ਫਿਲਮ ਕਈ ਵਿਵਾਦਾਂ ਵਿੱਚ ਘਿਰੀ ਰਹੀ ਹੈ। ਇਸ ਦੇ ਡਾਇਰੈਕਟਰ ਕ੍ਰਿਸ਼ ਨੇ ਸ਼ਿਕਾਇਤ ਕੀਤੀ ਕਿ ਅਭਿਨੇਤਰੀ ਨੇ ਕ੍ਰੈਡਿਟ ਚੁਰਾ ਲਿਆ, ਜਦ ਕਿ ਉਸ ਦੇ ਕੁਝ ਕੋ-ਸਟਾਰ ਆਪਣੇ ਰੋਲ ਦੀ ਮਿਆਦ ਤੋਂ ਖੁਸ਼ ਨਹੀਂ ਹਨ। ਕ੍ਰਿਸ਼ ਨੇ ਇਹ ਵੀ ਦਾਅਵਾ ਕੀਤਾ ਕਿ ਕੰਗਨਾ ਨੇ ਪ੍ਰੋਜੈਕਟ ਨੂੰ ਹਾਈਜੈਕ ਕਰ ਲਿਆ। ਬਾਅਦ ਵਿੱਚ ਮਿਸ਼ਟੀ ਚੱਕਰਵਰਤੀ ਨੇ ਵੀ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਨੂੰ ਕੱਟ ਦਿੱਤਾ ਗਿਆ ਹੈ।