ਅਮਰੀਕਾ ਦੀ ਡੈਮੋਕ੍ਰੇਟ ਐੱਮ ਪੀ ਐਲਿਜ਼ਾਬੈਥ ਨੇ ਖੁਦ ਨੂੰ ਅਮਰੀਕੀ ਭਾਰਤੀ ਦੱਸਿਆ

Global News

ਵਾਸ਼ਿੰਗਟਨ, 7 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਅੱਗੇ ਆਈ ਡੈਮੋਕ੍ਰੇਟਿਕ ਪਾਰਟੀ ਦੀ ਐੱਮ ਪੀ ਐਲਿਜ਼ਾਬੈਥ ਵਾਰੇਨ ਨੇ ਖੁਦ ਨੂੰ ਅਮਰੀਕੀ-ਭਾਰਤੀ ਦੱਸਿਆ ਹੈ। 

ਅਖਬਾਰ ਵਾਸ਼ਿੰਗਟਨ ਪੋਸਟ ਦੇ ਅਨੁਸਾਰ ਇਹ ਜਾਣਕਾਰੀ ਟੈਕਸਾਸ ਦੀ ਸਟੇਟ ਬਾਰ ਦੇ ਲਈ 1986 ਵਿੱਚ ਬਣੇ ਉਨ੍ਹਾਂ ਦੇ ਰਜਿਸਟਰੇਸ਼ਨ ਕਾਰਡ ਵਿੱਚ ਦਰਜ ਹੈ। ਵਾਰੇਨ ਨਾਲ ਜੁੜੇ ਇਸ ਨਵੇਂ ਤੱਥ ਦੇ ਉਜਾਗਰ ਹੋਣ ਨਾਲ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ। ਲੋਕ ਉਸ ਦੇ ਮੂਲ ਅਮਰੀਕੀ ਹੋਣ ਦੇ ਦਾਅਵੇ 'ਤੇ ਸਵਾਲ ਉਠਾ ਰਹੇ ਹਨ। ਇਸ ਦਾ ਅਸਰ ਵਾਰੇਨ ਦੇ 2020 ਦੇ ਚੋਣ ਪ੍ਰਚਾਰ ਲਈ ਚੰਦਾ ਮਿਲਣ ਉਤੇ ਪੈ ਸਕਦਾ ਹੈ। ਅਖਬਾਰ ਦੇ ਅਨੁਸਾਰ ਪੀਲੇ ਰੰਗ ਦੇ ਰਜਿਸਟਰੇਸ਼ਨ ਕਾਰਡ ਤੇ ਨੀਲੀ ਸਿਆਹੀ ਨਾਲ ਵਾਰੇਨ ਨੇ ਦਸਖਤ ਕੀਤੇ ਹੋਏ ਸਨ। ਇਸ ਕਾਰਡ 'ਤੇ ਉਨ੍ਹਾਂ ਨੇ ਖੁਦ ਨੂੰ ਅਮਰੀਕੀ ਭਾਰਤੀ ਦੱਸਿਆ ਹੈ। ਅਖਬਾਰ ਦਾ ਦਾਅਵਾ ਹੈ ਕਿ ਵਾਰੇਨ ਨੇ ਖੁਦ ਨੂੰ ਅਮਰੀਕਾ ਦਾ ਮੂਲ ਵਾਸੀ ਦੱਸਣ ਲਈ ਅਫਸੋਸ ਪ੍ਰਗਟਾਇਆ ਸੀ। ਵਾਰੇਨ ਵੱਲੋਂ ਰਜਿਸਟਰੇਸ਼ਨ ਕਾਰਡ ਦੀ ਸੱਚਾਈ ਬਾਰੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ ਗਿਆ ਹੈ, ਮਤਲਬ ਕਿ ਇਹ ਸਹੀ ਹੈ।