Ind vs NZ 2nd T-20: ਕੁਰਨਾਲ ਪਾਂਡਿਆ ਨੇ ਝਟਕਾਈਆਂ ਇਕ ਓਵਰ 'ਚ ਦੋ ਵਿਕਟਾਂ, ਨਿਊਜ਼ੀਲੈਂਡ 57/4

Global News

Ind vs NZ 2nd T- 20 ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਸਰਾ ਟੀ-20 ਮੈਚ ਔਕਲੈਂਡ 'ਚ ਖੇਡਿਆਂ ਜਾ ਰਿਹਾ ਹੈ। ਇਸ ਮੈਚ 'ਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਹੈ। ਭਾਰਤ ਨੂੰ ਪਹਿਲੇ ਮੈਚ 'ਚ ਆਪਣੀ ਟੀ-20 ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਵਲਿੰਗਟਨ 'ਚ 80 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ

12:00 PM

ਪਾਂਡਿਆ ਨੇ ਨੂੰ ਇਕ ਓਵਰ 'ਚ ਮਿਲੀਆ ਦੋ ਵਿਕਟਾਂ

ਪਾਵਰ ਪਲੇਅ ਦਾ ਆਖ਼ਰੀ ਓਵਰ 'ਚ ਲਈ ਰੋਹਿਤ ਨੇ ਗੇਂਦ ਕੁਰਨਾਲ ਪਾਂਡਿਆ ਦੇ ਹੱਥ ਦਿੱਤੀ। ਦੂਸਰੀ ਹੀ ਗੇਂਦ ਮੁਨਰੋ ਰੋਹਿਤ ਸ਼ਰਮਾ ਨੂੰ ਆਪਣਾ ਕੈਚ ਦੇ ਬੈਠੇ। ਇਸ ਓਵਰ ਦੀ ਆਖ਼ਰੀ ਗੇਂਦ 'ਤੇ ਮਿਚੇਲ ਨੂੰ ਬਿਨਾਂ ਖ਼ਾਤਾ ਖੋਲ੍ਹਿਆ ਹੀ ਪਵੇਲੀਅਨ ਦਾ ਰਾਸਤਾ ਦਿਖਾ ਦਿੱਤਾ।

ਨਿਊਜ਼ੀਲੈਂਡ ਦਾ ਸਕੋਰ-43/3, 6 ਓਵਰ

11:54 AM

ਗੇਂਦਬਾਜ਼ੀ 'ਚ ਬਦਲਾਅ

ਭੁਵੀ ਨੇ ਤੀਸਰੇ ਓਵਰ 'ਚ ਇਕ ਵਿਕਟ ਝਟਕਾਇਆ ਸੀ ਪਰ ਰੋਹਿਤ ਨੇ ਗੇਂਦਬਾਜ਼ੀ 'ਚ ਬਦਲਾਅ ਕਰਦੇ ਹੋਏ ਪਾਂਡਿਆ ਨੂੰ ਗੇਂਦ ਸੌਪ ਦਿੱਤੀ।

11:50 AM

ਮੁਨਰੋ ਨੇ ਜੜਿਆਂ ਪਹਿਲਾਂ ਛੱਕਾ

ਖਲੀਲ ਦੇ ਦੂਸਰੇ ਓਵਰ 'ਚ ਮੁਨਰੋ ਨੇ ਸ਼ਾਨਦਾਰ ਛੱਕਾ ਜੜ ਦਿੱਤਾ। ਆਖ਼ਰੀ ਗੇਂਦ 'ਤੇ ਵਿਲੀਅਮਸਨ ਨੇ ਚੋਕਾ ਮਾਰਿਆ ਅਤੇ ਇਸ ਓਵਰ 'ਚ 13 ਦੌੜਾਂ ਆਈਆਂ।

11:46 AM

ਭਾਰਤ ਨੂੰ ਮਿਲੀ ਪਹਿਲੀ ਸਫ਼ਲਤਾ

ਸੈਫਰਟ ਨੇ ਤੀਸਰੇ ਓਵਰ 'ਚ ਤਾਬੜਤੋੜ ਸ਼ੁਰੂਆਤ ਕੀਤੀ। ਭੁਵੀ ਦੀ ਪਹਿਲੀ ਗੇਂਦ 'ਤੇ ਚੋਕਾ ਅਤੇ ਦੂਸਰੀ ਗੇਂਦ 'ਤੇ ਛੱਕਾ ਜੜ ਦਿੱਤਾ। ਤੀਸਰੀ ਗੇਂਦ 'ਤੇ ਇਕ ਹੋਰ ਵੱਡੇ ਸੌਟ ਦੀ ਕੋਸ਼ਿਸ਼ 'ਚ ਉਹ ਧੋਨੀ ਨੂੰ ਕੈਚ ਦੇ ਬੈਠੇ।

ਨਿਊਜ਼ੀਲੈਂਡ ਦਾ ਸਕੋਰ- 17/1, 3 ਓਵਰ


11:40 AM

ਖਲੀਲ ਨੂੰ ਮਿਲਿਆ ਦੂਸਰਾ ਓਵਰ

ਰੋਹਿਤ ਸ਼ਰਮਾ ਨੇ ਦੂਸਰਾ ਓਵਰ ਖਲੀਲ ਅਹਿਮਦ ਨੂੰ ਸੌਂਪਿਆ ਹੈ। ਖਲੀਲ ਦੀ ਪਹਿਲੀ ਗੇਂਦ ਦਾ ਸਾਹਮਣਾ ਮੁਨਰੋ ਨੇ ਕੀਤਾ ਅਤੇ ਇਕ ਦੌੜ ਲਈ ਸੌਟ ਖੇਡਿਆਂ। ਇਸ ਓਵਰ 'ਚ ਕੁੱਲ ਦੋ ਦੌੜਾਂ ਹੀ ਆਈਆ। ਚੰਗੀ ਗੱਲ ਇਹ ਸੀ ਕਿ ਖਲੀਲ ਨੇ ਸੈਫਰਟ ਨੂੰ ਦੋ ਵਾਰਰ ਬੀਟ ਕੀਤਾ।

ਨਿਊਜ਼ੀਲੈਂਡ ਦਾ ਸਕੋਰ-5/0, ਦੋ ਓਵਰ

11:35 AM

ਪਹਿਲੇ ਓਵਰ 'ਚ ਆਈਆ ਤਿੰਨ ਦੋੜਾਂ

ਭੁਵਨੇਸ਼ਵਰ ਨੂੰ ਪਹਿਲਾ ਓਵਰ ਸੌਂਪਿਆ ਗਿਆ। ਉਨ੍ਹਾਂ ਨੇ ਪਹਿਲੇ ਓ੍ਹਰ 'ਚ ਦੋ ਵਾਰ ਸੈਫਰਟ ਨੂੰ ਬੀਟ ਕੀਤਾ। ਉਨ੍ਹ੍ਵ ਦੀ ਸਵਿੰਗ ਹੁੰਦੀ ਗੇਂਦ ਨੂੰ ਸੈਫਰਟ ਸਮਝ ਨਹੀਂ ਸਕੇ।

ਨਿਊਜ਼ੀਲੈਂਡ ਦਾ ਸਕੋਰ- 3/0, ਇਕ ਓਵਰ