ਹਾਊਸਫੁਲ 4 ਦੇ ਸੈੱਟ ਉੱਤੇ ਸਾਜਿਦ ਨੂੰ ਮਿਸ ਕਰਦੀ ਹੈ ਪੂਜਾ ਹੇਗੜੇ

Global News

ਮੀਟੂ ਮਾਮਲੂ ਵਿੱਚ ਸਾਜਿਦ ਖਾਨ ਦਾ ਨਾਂਅ ਸਾਹਮਣੇ ਆਉਣ ਦੇ ਬਾਅਦ ਉਸ ਨੂੰ ‘ਹਾਊਸਫੁਲ 4’ ਦਾ ਨਿਰਦੇਸ਼ਨ ਛੱਡਣਾ ਪਿਆ ਸੀ। ਉਸ ਦੀ ਜਗ੍ਹਾ ਇਸ ਫਿਲਮ ਨੂੰ ਰਾਈਟਰ ਫਰਹਾਦ ਸਮਜੀ ਨੇ ਡਾਇਰੈਕਟ ਕੀਤਾ। ਇਸ ਮਲਟੀ ਸਟਾਰਰ ਫਿਲਮ ਵਿੱਚ ਪੂਜਾ ਹੇਗੜੇ ਵੀ ਦਿਖਾਈ ਦੇਵੇਗੀ। ਪਿੱਛੇ ਜਿਹੇ ਜਦ ਉਸ ਨਾਲ ਇਸ ਫਿਲਮ ਬਾਰੇ ਚਰਚਾ ਹੋਈ ਤਾਂ ਉਸ ਨੇ ਕਿਹਾ, ‘‘ਇਹ ਫਿਲਮ ਜ਼ਿਆਦਾ ਰੀ-ਸ਼ੂਟ ਨਹੀਂ ਹੋਈ। ਅਸੀਂ ਸਾਰੇ ਖੁਸ਼ ਹਾਂ ਕਿ ਅਸੀਂ ਇਸ ਨੂੰ ਸਹੀ ਸਮੇਂ ਉਤੇ ਪੂਰਾ ਕਰ ਲਿਆ। ਫਰਹਾਦ ਨੇ ਫਿਲਮ ਲਿਖੀ ਹੈ ਤੇ ਉਹ ਹ ਿਬਿਹਤਰ ਜਾਣਦੇ ਹਨ ਕਿ ਉਨ੍ਹਾਂ ਨੂੰ ਕਲਾਕਾਰਾਂ ਤੋਂ ਕੀ ਚਾਹੀਦਾ ਹੈ।'' ਇਸ ਮੌਕੇ 'ਤੇ ਪੂਜਾ ਨੇ ਇਹ ਵੀ ਕਿਹਾ ਕਿ ਉਹ ਸਾਜਿਦ ਨੂੰ ਸੈੱਟ 'ਤੇ ਮਿਸ ਕਰਦੀ ਹੈ।”

ਪੂਜਾ ਸਾਊਥ ਦੇ ਕੁਝ ਪ੍ਰੋਜੈਕਟਾਂ ਵਿੱਚ ਵੀ ਬਿਜ਼ੀ ਹੈ ਅਤੇ ਉਹ ਕਹਿੰਦੀ ਹੈ, ‘‘ਬਾਲੀਵੁੱਡ ਵਿੱਚ ਪਾਪਾਰਾਜੀ ਕਲਚਰ ਬਹੁਤ ਜ਼ਿਆਦਾ ਹੈ, ਪਰ ਸਾਊਥ ਵਿੱਚ ਇਹ ਬਿਲਕੁਲ ਵੀ ਨਹੀਂ। ਸਾਨੂੰ ਉਥੇ ਇਹ ਚਿੰਤਾ ਨਹੀਂ ਕਰਨੀ ਪੈਂਦੀ ਕਿ ਟ੍ਰੈਵਲ ਅਤੇ ਵਰਕ ਆਊਟ ਕਰਦੇ ਸਮੇਂ ਅਸੀਂ ਕੀ ਪਹਿਨੇ ਹੋਏ ਹਾਂ।”