ਤਾਪਸੀ ਨੇ ਮਿਸ਼ਨ ਮੰਗਲ ਦੀ ਸ਼ੂਟਿੰਗ ਪੂਰੀ ਕੀਤੀ

Global News

ਤਾਪਸੀ ਪੰਨੂ ਨੇ ਹਾਲ ਹੀ ਵਿੱਚ ਮਲਟੀਸਟਾਰਰ ਫਿਲਮ ‘ਮਿਸ਼ਨ ਮੰਗਲ’ ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਸ ਨੇ ਖੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।

ਸੈਟ ਤੋਂ ਆਪਣੇ ਕਿਰਦਾਰ ਕ੍ਰਿਤੀਕਾ ਅਗਰਵਾਲ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ‘ਇੱਕ ਹੋਰ ਖੂਬਸੂਰਤ ਸਫਰ ਦਾ ਅੰਤ ਹੋ ਗਿਆ। ਕ੍ਰਿਤੀਕਾ ਅਗਰਵਾਲ ਲਈ ਫਿਲਮ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇੱਕ ਫ੍ਰੇਮ ਵਿੱਚ ਇੰਨੇ ਬਿਹਤਰੀਨ ਐਕਟਰਾਂ ਦਾ ਹੋਣਾ ਕਮਾਲ ਹੈ ਤੇ ਮੈਂ ਇਹ ਹਮੇਸ਼ਾ ਯਾਦ ਰੱਖਾਂਗੀ।”