ਆਂਖੇ 2 ਦੇ ਮੇਕਰਸ ਨੇ ਸਨੀ ਦਿਓਲ ਨੂੰ ਅਪਰੋਚ ਕੀਤਾ

Global News

ਇੰਡਸਟਰੀ ਵਿੱਚ ਚਰਚਾ ਹੈ ਕਿ ਸਨੀ ਦਿਓਲ ਕ੍ਰਾਈਮ-ਥ੍ਰਿਲਰ ਫਿਲਮ ‘ਆਂਖੇ 2’ ਵਿੱਚ ਇੱਕ ਪਾਜੀਟਿਵ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਲੇ ਤੱਕ ਅਮਿਤਾਭ ਬੱਚਨ ਨੂੰ ਇਸ ਪ੍ਰੋਜੈਕਟ ਦੇ ਲਈ ਸਾਈਨ ਕੀਤਾ ਜਾ ਚੁੱਕਾ ਹੈ। ਮੇਕਰਸ ਬਾਕੀ ਰੋਲਜ਼ ਦੇ ਲਈ ਬਾਕੀ ਕਿਰਦਾਰਾਂ ਦੀ ਤਲਾਸ਼ ਕਰ ਰਹੇ ਹਨ। ਮੁਤਾਬਕ ਇਸ ਸਾਲ ਫਿਲਮ ਦੇ ਫਲੋਰ ਉਤੇ ਜਾਣ ਦੀ ਸੰਭਾਵਨਾ ਹੈ, ਇਸ ਲਈ ਟੀਮ ਕਈ ਕਲਾਕਾਰਾਂ ਨਾਲ ਸੰਪਰਕ ਕਰ ਰਹੀ ਹੈ। 

ਇਸ ਲਿਸਟ ਵਿੱਚ ਸਨੀ ਦਿਓਲ ਦਾ ਨਾਂਅ ਵੀ ਹੈ। ਉਨ੍ਹਾਂ ਨੂੰ ਇਸ ਦੀ ਸਕ੍ਰਿਪਟ ਪਸੰਦ ਆਈ ਹੈ, ਪਰ ਹਾਲੇ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਜਵਾਬ ਨਹੀਂ ਦਿੱਤਾ। ਸਨੀ ਨੇ ਆਪਣਏ ਕਰੀਅਰ ਵਿੱਚ ਘੱਟ ਮਲਟੀਸਟਾਰਰ ਫਿਲਮਾਂ ਕੀਤੀਆਂ ਹਨ। ਦੇਖਣਾ ਹੋਵੇਗਾ ਕਿ ਉਹ ਇਸ ਫਿਲਮ ਦੀ ਹਾਮੀ ਭਰਦੇ ਹਨ ਜਾਂ ਨਹੀਂ। ਫਿਲਹਾਲ ਸਨੀ ਬੇਟੇ ਕਰਣ ਦਿਓਲ ਦੀ ਡੈਬਿਊ ਫਿਲਮ ‘ਪਲ ਪਲ ਦਿਲ ਕੇ ਪਾਸ’ ਦੀ ਸ਼ੂਟਿੰਗ ਪੂਰੀ ਕਰਨ ਵਿੱਚ ਬਿਜ਼ੀ ਹਨ। ਉਥੇ ਹੀ ਡਾਇਰੈਕਟਰ ਅਨੀਸ ਬਜ਼ਮੀ ਅਤੇ ਉਨ੍ਹਾਂ ਦੀ ਟੀਮ ਹੁਣ ਤੱਕ ਇਸ ਫਿਲਮ ਲਈ ਅਮਿਤਾਭ ਬੱਚਨ, ਸੁਸ਼ਾਂਤ ਸਿੰਘ ਰਾਜਪੂਤ ਅਤੇ ਕਾਰਤਿਕ ਆਰੀਅਨ ਵਰਗੇ ਕਲਾਕਾਰਾਂ ਨਾਲ ਗੱਲ ਕਰ ਚੁੱਕੀ ਹੈ।