ਡਿਲੇਅ ਹੋਈ ਇਸਾਬੇਲ ਦੀ ਡੈਬਿਊ ਫਿਲਮ ਟਾਈਮ ਟੂ ਡਾਂਸ

Global News

ਕੈਟਰੀਨਾ ਕੈਫ ਦੀ ਭੈਣ ਇਸਾਬੇਲ ਕੈਫ ਬਾਲੀਵੁੱਡ ਵਿੱਚ ਫਿਲਮ ‘ਟਾਈਮ ਟੂ ਡਾਂਸ’ ਨਾਲ ਡੈਬਿਊ ਕਰੇਗੀ। ਉਨ੍ਹਾਂ ਨੇ ਸੂਰਜ ਪੰਚੋਲੀ ਦੇ ਆਪੋਜ਼ਿਟ ਇਸ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਨੂੰ ਰੈਮੋ ਡਿਸੂਜਾ ਦੇ ਅਸਿਸਟੈਂਟ ਸਟੈਨਲੇ ਨੇ ਨਿਰਦੇਸ਼ਤ ਕੀਤਾ ਹੈ। ਮੇਕਰਸ ਫਿਲਮ ਨੂੰ ਇਸ ਸਾਲ ਚਾਰ ਜਨਵਰੀ ਨੂੰ ਰਿਲੀਜ਼ ਕਰਨਾ ਚਾਹੁੰਦੇ ਸਨ। ਇਸ ਦਾ ਪੋਸਟ ਪ੍ਰੋਡਕਸ਼ਨ ਵਰਕ ਅਜੇ ਤੱਕ ਬਾਕੀ ਹੈ। ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਦੀ ਰਿਲੀਜ਼ ਵਿੱਚ ਦੇਰੀ ਹੋ ਸਕਦੀ ਹੈ। ਭੂਸ਼ਣ ਕੁਮਾਰ ਅਤੇ ਰੈਮੋ ਮਿਲ ਕੇ ਫਿਲਮ ਦੇ ਲਈ ਨਵੀਂ ਰਿਲੀਜ਼ ਡੇਟ ਤਲਾਸ਼ ਰਹੇ ਹਨ। ਫਿਲਮ ਵਿੱਚ ਇੱਕ ਬਾਲਰੂਮ ਡਾਂਸਰ ਦੀ ਭੂਮਿਕਾ ਵਿੱਚ ਨਜ਼ਰ ਆਏਗੀ।