ਹਾਰਰ ਕਾਮੇਡੀ ਵਿੱਚ ਇਕੱਠੇ ਦਿੱਸਣਗੇ ਵਿੱਕੀ ਕੌਸ਼ਲ ਅਤੇ ਭੂਮੀ

Global News

ਸਟਾਰ ਕਿਡਸ ਨੂੰ ਲਾਂਚ ਕਰਨ ਦੇ ਨਾਲ-ਨਾਲ ਕਰਣ ਜੌਹਰ ਨਵੀਂ ਜਨਰੇਸ਼ਨ ਦੇ ਡਾਇਰੈਕਟਰਾਂ ਨੂੰ ਵੀ ਲਾਂਚ ਕਰ ਰਹੇ ਹਨ। ਉਨ੍ਹਾਂ ਦੇ ਬੈਨਰ ਹੇਠ ਨਵੇਂ ਡਾਇਰੈਕਟਰ ਭਾਨੂ ਪ੍ਰਤਾਪ ਸਿੰਘ ਇੱਕ ਹਾਰਰ ਕਾਮੇਡੀ ਫਿਲਮ ਪਲਾਨ ਕਰ ਰਹੇ ਹਨ। ਇਸ ਵਿੱਚ ਵਿੱਕੀ ਕੌਸ਼ਲ ਨੂੰ ਪਹਿਲਾਂ ਕਾਸਟ ਕੀਤਾ ਜਾ ਚੁੱਕਾ ਹੈ। ਸੁਣਨ ਵਿੱਚ ਆਇਆ ਹੈ ਕਿ ਉਨ੍ਹਾਂ ਦੇ ਆਪੋਜ਼ਿਟ ਭੂਮੀ ਪੇਡਨੇਕਰ ਨੂੰ ਕਾਸਟ ਕੀਤਾ ਜਾਏਗ। ਇਹ ਫਿਲਮ ‘ਇਸਤਰੀ' ਦੀ ਤਰ੍ਹਾਂ ਹਾਰਰ ਕਾਮੇਡੀ ਜ਼ੋਨਰ ਵਾਲੀ ਹੋਵੇਗੀ। ਚਰਚਾ ਤਾਂ ਇਹ ਵੀ ਹੈ ਕਿ ਭੂਮੀ ਨੇ ਇਸ ਦੇ ਲਈ ਆਪਣੇ ਹਿੱਸੇ ਦੀ ਸ਼ੂਟਿੰਗ ਕਰਨਾ ਵੀ ਸ਼ੁਰੂ ਕਰ ਦਿੱਤੀ ਹੈ।