ਰੋਹਿੰਗਿਆ ਹਿੰਦੂ ਸ਼ਰਨਾਰਥੀ ਪਰਤਣਾ ਚਾਹੁੰਦੇ ਹਨ ਮਿਆਂਮਾਰ

Global News

ਲਾਸ ਏਂਜਲਸ (ਆਈਏਐੱਨਐੱਸ) : ਬੰਗਲਾਦੇਸ਼ 'ਚ ਸ਼ਰਨ ਲੈਣ ਵਾਲੇ ਰੋਹਿੰਗਿਆ ਹਿੰਦੂ ਸ਼ਰਨਾਰਥੀ ਮਿਆਂਮਾਰ ਪਰਤਣਾ ਚਾਹੁੰਦੇ ਹਨ ਪਰ ਬੰਗਲਾਦੇਸ਼ ਦੇ ਅਧਿਕਾਰੀ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਹੇ। ਅਮਰੀਕੀ ਅਖ਼ਬਾਰ 'ਲਾਸ ਏਂਜਲਸ ਟਾਈਮਜ਼' ਨੇ ਆਪਣੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ। ਇਸ ਰਿਪੋਰਟ ਦਾ ਆਧਾਰ ਬੰਗਲਾਦੇਸ਼ ਦਾ ਕੁਟੁਪਾਲੋਂਗ ਸ਼ਰਨਾਰਥੀ ਕੈਂਪ ਹੈ। 'ਲਾਸ ਏਂਜਲਸ ਟਾਈਮਜ਼' 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਪਿਛਲੇ ਸਾਲ ਲਾਸ ਏਂਜਲਸ ਟਾਈਮਜ਼ 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਪਿਛਲੇ ਸਾਲ ਮਈ 'ਚ ਸੰਯੁਕਤ ਰਾਸ਼ਟਰ (ਯੂਐੱਨ) ਅਤੇ ਮਿਆਂਮਾਰ ਸਰਕਾਰ ਵਿਚਕਾਰ ਰੋਹਿੰਗਿਆ ਸ਼ਰਨਾਰਥੀਆਂ ਦੀ ਬੰਗਲਾਦੇਸ਼ ਤੋਂ ਵਾਪਸੀ ਨੂੰ ਲੈ ਕੇ ਇਕ ਸਮਝੌਤਾ ਹੋਇਆ ਸੀ। ਸਮਝੌਤੇ ਦੇ ਬਾਅਦ 105 ਰੋਹਿੰਗਿਆ ਹਿੰਦੂ ਸ਼ਰਨਾਰਥੀ ਪਰਤਣ ਲਈ ਤਿਆਰ ਸਨ ਪਰ ਉਨ੍ਹਾਂ ਦੀ ਵਾਪਸੀ ਦੀ ਤਿਆਰੀ ਤਦ ਰੱਦ ਕਰ ਦਿੱਤੀ ਗਈ ਜਦੋਂ ਯੂਐੱਨ ਨੇ ਮਿਆਂਮਾਰ 'ਚ ਸ਼ਰਨਾਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ। ਅਖ਼ਬਾਰ 'ਚ 400 ਹਿੰਦੂ ਸ਼ਰਨਾਰਥੀਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਉਨ੍ਹਾਂ ਦੇ ਕੈਂਪ ਮੁਸਲਿਮ ਰੋਹਿੰਗਿਆ ਸ਼ਰਨਾਰਥੀ ਕੈਂਪ ਤੋਂ ਅਲੱਗ ਬਣਾਏ ਗਏ ਹਨ। ਹਿੰਦੂ ਸ਼ਰਨਾਰਥੀ ਭਾਰਤ ਸਰਕਾਰ ਤੋਂ ਵੀ ਮਦਦ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਲੇ ਤਕ ਸਿਰਫ਼ ਮਨੁੱਖੀ ਮਦਦ ਹੀ ਮਿਲ ਸਕੀ ਹੈ। ਸਾਲ 2017 'ਚ ਮਿਆਂਮਾਰ ਦੇ ਰਖਾਈਨ ਸੂਬੇ 'ਚ ਹਿੰਸਾ ਭੜਕਣ ਪਿੱਛੋਂ ਕਰੀਬ ਸੱਤ ਲੱਖ ਰੋਹਿੰਗਿਆ ਸ਼ਰਨਾਰਥੀਆਂ ਨੇ ਬੰਗਲਾਦੇਸ਼ 'ਚ ਸ਼ਰਨ ਲਈ ਸੀ। ਕਈ ਹਿੰਦੂ ਪਰਿਵਾਰ ਵੀ ਹਿੰਸਾ ਦੇ ਕਾਰਨ ਬੰਗਲਾਦੇਸ਼ ਜਾਣ ਲਈ ਮਜਬੂਰ ਹੋਏ ਸਨ।