ਐਮਾਜ਼ੌਨ ਦੇ ਮਾਲਕ ਲੈ ਰਹੇ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ

Global News

ਜੇਐੱਨਐੱਨ, ਵਾਸ਼ਿੰਗਟਨ : ਹੁਣ ਤਕ ਤੁਸੀਂ ਤਲਾਕ ਕਾਰਨ ਪਤਨੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਬਾਰੇ ਲੱਖ, ਦੋ ਲੱਖ, ਕਰੋੜ ਬਾਰੇ ਹੀ ਸੁਣਿਆ ਹੋਵੇਗਾ ਪਰ ਜੇਕਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੋਵੇ ਤਾਂ ਇਹ ਰਾਸ਼ੀ ਕਿੰਨੀ ਹੋਵੇਗੀ? ਜੀ ਹਾਂ, ਇਹ ਰਾਸ਼ੀ ਲੱਖ, ਦੋ ਲੱਖ, ਕਰੋੜ ਨਹੀਂ, ਬਲਕਿ ਕਰੀਬ ਸਵਾ ਚਾਰ ਲੱਖ ਕਰੋੜ ਰੁਪਏ (60 ਬਿਲੀਅਨ ਡਾਲਰ) ਦੀ ਹੋਵੇਗੀ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਮੈਜ਼ਨ ਦੇ ਸੰਸਥਾਪਕ ਜੈਫ ਬੇਜੋਸ ਆਪਣੀ ਪਤਨੀ ਮੈਕੇਨਜ਼ੀ ਤੋਂ ਤਲਾਕ ਲੈਣ ਜਾ ਰਹੇ ਹਨ। ਤਲਾਕ ਦੀ ਪੂਰੀ ਪ੫ਕਿਰਿਆ ਅਮਰੀਕਾ ਦੇ ਵਾਸ਼ਿੰਗਟਨ 'ਚ ਹੋਵੇਗੀ। ਉਨ੍ਹਾਂ ਦਾ ਤਲਾਕ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਹੋਵੇਗਾ ਜਿਸ 'ਚ ਜੈਫ ਨੂੰ ਆਪਣੀ ਕੁੱਲ ਜਾਇਦਾਦ ਲਗਪਗ 9.5 ਲੱਖ ਕਰੋੜ ਰੁਪਏ (137 ਬਿਲੀਅਨ ਡਾਲਰ) 'ਚੋਂ ਅੱਧੀ ਜਾਇਦਾਦ ਪਤਨੀ ਨੂੰ ਦੇਣੀ ਪਵੇਗੀ। ਅਮੈਜ਼ਨ ਤੋਂ ਇਲਾਵਾ ਵੀ ਜੈਫ ਦੀਆਂ ਕਈ ਕੰਪਨੀਆਂ ਹਨ ਜਿਨ੍ਹਾਂ 'ਚੋਂ ਇਕ ਸਪੇਸ ਏਜੰਸੀ ਬਲੂ ਓਰੀਜਨ ਵੀ ਹੈ। ਅਮਰੀਕਾ ਦੇ ਬਹੁ ਪ੫ਸਾਰਤ ਅਖ਼ਬਾਰ ਦਾ ਵਾਸ਼ਿੰਗਟਨ ਟਾਈਮਜ਼ ਦੇ ਮਾਲਕ ਵੀ ਜੈਫ ਹਨ।

ਦੁਨੀਆ ਦੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ ਮੈਕੇਨਜ਼ੀ

ਜੈਫ ਦਾ ਵਿਆਹ ਕਰੀਬ 25 ਸਾਲ ਪਹਿਲਾਂ ਮੈਕੇਨਜ਼ੀ ਨਾਲ ਹੋਇਆ ਸੀ। ਅਮੈਜ਼ਨ ਨੂੰ ਏਨੇ ਸਿਖਰ 'ਤੇ ਪਹੁੰਚਾਉਣ ਤੇ ਆਪਣੇ ਪਤੀ ਨੂੰ ਸਭ ਤੋਂ ਅਮੀਰ ਵਿਅਕਤੀ ਬਣਾਉਣ 'ਚ ਇਕ ਪਤਨੀ ਦੇ ਰੂਪ 'ਚ ਉਨ੍ਹਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਇਹ ਦੋਵੇਂ ਅਮਰੀਕਾ ਦੇ ਇਕ ਅਜਿਹੇ ਸੂਬੇ 'ਚ ਤਲਾਕ ਲੈ ਰਹੇ ਹਨ ਜਿੱਥੇ ਤਲਾਕ ਲੈਣ ਸਮੇਂ ਪਤੀ ਪਤਨੀ ਵਿਚਕਾਰ ਦੀ ਜਾਇਦਾਦ ਅੱਧੀ-ਅੱਧੀ ਵੰਡੀ ਜਾਂਦੀ ਹੈ ਇਸ ਲਈ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਜੈਫ ਦੀ ਜਾਇਦਾਦ ਅੱਧੀ ਹੋ ਜਾਵੇਗੀ ਯਾਨੀ 137 ਬਿਲੀਅਨ ਤੋਂ ਘਟ ਕੇ ਲਗਪਗ 60 ਬਿਲੀਅਨ ਡਾਲਰ ਰਹਿ ਜਾਵੇਗੀ। ਤਲਾਕ ਤੋਂ ਬਾਅਦ ਏਨੀ ਵੱਡੀ ਰਾਸ਼ੀ ਮਿਲਣ ਨਾਲ ਮੈਕੇਨਜ਼ੀ ਵੀ ਦੁਨੀਆ ਦੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ।

ਤਲਾਕ ਦੀ ਜਾਣਕਾਰੀ ਜੈਫ ਤੇ ਮੈਕੇਨਜ਼ੀ ਨੇ ਖ਼ੁਦ ਦਿੱਤੀ

ਆਪਸ 'ਚ ਤਲਾਕ ਦੀ ਜਾਣਕਾਰੀ ਜੈਫ ਤੇ ਮੈਕੇਨਜ਼ੀ ਨੇ ਖ਼ੁਦ ਦਿੱਤੀ ਹੈ। ਦੋਵਾਂ ਨੇ ਇਕ ਸਾਂਝੇ ਬਿਆਨ 'ਚ ਕਿਹਾ, 'ਜਿਵੇਂ ਕਿ ਸਾਡੇ ਪਰਿਵਾਰ ਦੇ ਲੋਕ ਤੇ ਨੇੜਲੇ ਦੋਸਤ ਜਾਣਦੇ ਹਨ, ਅਸੀਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਅਸੀਂ ਅੱਗੇ ਦੋਸਤ ਵਾਂਗ ਰਹਾਂਗੇ। ਜੇਕਰ ਸਾਨੂੰ ਪਤਾ ਹੁੰਦਾ ਕਿ ਅਸੀਂ 25 ਸਾਲ ਬਾਅਦ ਵੱਖ ਹੋਵਾਂਗੇ, ਤਾਂ ਅਸੀਂ ਅਜਿਹਾ ਫਿਰ ਤੋਂ ਕਰਾਂਗੇ।' ਜੈਫ ਤੇ ਮੈਕੇਨਜ਼ੀ ਦੇ ਚਾਰ ਬੱਚੇ ਹਨ। ਉਨ੍ਹਾਂ 'ਚ ਤਿੰਨ ਬੇਟੇ ਹਨ ਤੇ ਇਕ ਬੇਟੀ ਹੈ। ਜੈਫ 54 ਸਾਲ ਦੇ ਹਨ ਜਦਕਿ ਮੈਕੇਨਜ਼ੀ 48 ਸਾਲ ਦੀ ਹੈ। ਦੋਵਾਂ ਦੀ ਮੁਲਾਕਾਤ ਨਿਊਯਾਰਕ ਸਥਿਤ ਇਕ ਕੰਪਨੀ 'ਚ ਇਕੱਠੇ ਕੰਮ ਕਰਦਿਆਂ ਹੋਈ ਸੀ। ਕੁਝ ਦਿਨ ਬਾਅਦ ਦੋਵੇਂ ਸਿਆਟਲ ਚਲੇ ਗਏ ਜਿੱਥੇ ਜੈਫ ਨੇ ਅਮੈਜ਼ਨ ਦੀ ਸ਼ੁਰੂਆਤ ਕੀਤੀ।

ਬਿਲ ਗੇਟਸ ਤੋਂ ਹੇਠਾਂ ਆ ਜਾਣਗੇ ਜੈਫ

ਉਨ੍ਹਾਂ ਦਾ ਤਲਾਕ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਲਗਪਗ 25 ਸਾਲ ਪੁਰਾਣੀ ਕੰਪਨੀ ਅਮੈਜ਼ਨ ਐਪਲ ਤੇ ਮਾਈਯੋਸਾਫਟ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਨੰਬਰ ਇਕ ਕੰਪਨੀ ਬਣ ਗਈ ਹੈ। ਜਾਹਿਰ ਹੈ ਇਸ ਤਲਾਕ ਤੋਂ ਬਾਅਦ ਸ਼ਾਇਦ ਜੈਫ ਦੁਨੀਆ ਦੇ ਨੰਬਰ ਇਕ ਅਮੀਰ ਵਿਅਕਤੀ ਨਾ ਰਹਿਣ, ਕਿਉਂਕਿ ਅੱਧੀ ਜਾਇਦਾਦ ਪਤਨੀ ਨੂੰ ਦੇਣ ਤੋਂ ਬਾਅਦ ਉਹ ਕੁੱਲ ਜਾਇਦਾਦ ਦੇ ਮਾਮਲੇ 'ਚ ਮਾਈਯੋਸਾਫਟ ਦੇ ਮਾਲਕ ਬਿਲ ਗੇਟਸ ਤੋਂ ਹੇਠਾਂ ਆ ਜਾਣਗੇ ਜਿਨ੍ਹਾਂ ਦੀ ਕੁੱਲ ਜਾਇਦਾਦ ਫਿਲਹਾਲ 95 ਬਿਲੀਅਨ ਡਾਲਰ ਦੇ ਕਰੀਬ ਹੈ ਤੇ ਉਹ ਲੰਬੇ ਸਮੇਂ ਤਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ।