ਯੂਪੀ 'ਚ ਸਵਾਈਨ ਫਲੂ ਦੇ ਮੱਦੇਨਜ਼ਰ ਅਲਰਟ

Global News

ਸਟੇਟ ਬਿਊਰੋ, ਲਖਨਊ : ਯੂਪੀ 'ਚ ਸਵਾਈਨ ਫਲੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਸਾਰੇ ਮੁੱਖ ਡਾਕਟਰੀ ਅਧਿਕਾਰੀਆਂ ਤੇ ਹਸਪਤਾਲਾਂ ਦੇ ਮੁਖੀਆਂ ਨੂੰ ਅਲਰਟ ਜਾਰੀ ਕੀਤਾ ਹੈ। ਸੀਐੱਮਓ ਤੇ ਸੀਐੱਮੈੱਸ ਨੂੰ ਬਿਮਾਰੀ ਪ੍ਰਤੀ ਚੌਕਸੀ ਵਰਤਣ ਦੇ ਨਾਲ ਹੀ ਮਰੀਜ਼ਾਂ ਲਈ ਹਸਪਤਾਲਾਂ 'ਚ ਬਿਸਤਰ ਰਾਖਵੇਂ ਰੱਖਣ ਤੇ ਜਾਂਚ, ਦਵਾਈਆਂ ਤੇ ਹੋਰ ਸਾਧਨਾਂ ਦੀ ਉਲਬਲਧਤਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਨੇ ਸਾਰੇ ਐੱਸਐੱਮਓਜ਼ ਸਵਾਈਨ ਫਲੂ ਕੇ ਕਾਰਨਾਂ, ਰੋਕਥਾਮ ਤੇ ਇਲਾਜ ਦੀ ਜਾਣਕਾਰੀ ਆਮ ਨਾਗਰਿਕਾਂ ਤਕ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ।