ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਨੁਸ਼ਕਾ ਸ਼ਰਮਾ ਦਾ ਹੌਟ ਤੇ ਬੋਲਡ ਫੋਟੋਸ਼ੂਟ

Global News

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਉਨ੍ਹਾਂ ਸਟਾਰਸ 'ਚ ਸ਼ੁਮਾਰ ਹੈ, ਜੋ ਵਿਆਹ ਤੋਂ ਬਾਅਦ ਹੋਰ ਵੀ ਖੂਬਸੂਰਤ ਹੋ ਗਈ ਹੈ। ਉਂਝ ਤਾਂ ਅਕਸਰ ਹੀ ਅਨੁਸ਼ਕਾ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ ਪਰ ਹੁਣ ਅਨੁਸ਼ਕਾ ਆਈ ਹੈ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ।

ਜੀ ਹਾਂ, ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ 'ਫੈਮਿਨਾ ਮੈਗਜ਼ੀਨ' ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਸਟਾਈਲਿਸ਼ ਤੇ ਹੌਟ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ 'ਚ ਅਨੁਸ਼ਕਾ ਦਾ ਸਟਾਈਲ ਅਤੇ ਅਟਾਈਅਰ ਕਾਫੀ ਅਟ੍ਰੈਕਟਿਵ ਲੱਗ ਰਿਹਾ ਹੈ।

ਅਨੁਸ਼ਕਾ ਦੀ ਇਸ ਫੋਟੋਸ਼ੂਟ ਦੀ ਇਕ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, ''ਸਾਡੀ ਕਵਰ ਗਰਲ ਅਨੁਸ਼ਕਾ ਸ਼ਰਮਾ ਵੱਖ-ਵੱਖ ਮੂਡਜ਼ 'ਚ ਕੈਪਚਰ।''

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਨੇ ਵੀ 'ਫੈਮਿਨਾ ਇੰਡੀਆ' ਲਈ ਦਿਲ ਵਾਲੀ ਇਮੋਜ਼ੀ ਬਣਾ ਕੇ ਆਪਣੀ ਕਵਰ ਤਸਵੀਰ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ।