ਹਵਾ 'ਚ ਜੰਪ ਮਾਰ ਕੇ ਟਾਈਗਰ ਨੇ ਪ੍ਰਸ਼ੰਸਕਾਂ ਦੇ ਉਡਾਏ ਹੋਸ਼, ਫਿਟਨੈੱਸ ਦੀ ਪੂਰੀ ਦੁਨੀਆ ਹੈ ਦੀਵਾਨੀ

Global News

ਮੁੰਬਈ (ਬਿਊਰੋ)— ਟਾਈਗਰ ਸ਼ਰਾਫ ਆਪਣੀਆਂ ਫਿਲਮਾਂ ਤੇ ਫਿਟਨੈੱਸ ਕਰਕੇ ਕੁੜੀਆਂ-ਮੁੰਡਿਆਂ 'ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ 'ਬਾਗੀ-2' ਨਾਲ ਬਾਕਸ ਆਫਿਸ 'ਤੇ ਕਾਫੀ ਧੂਮ ਮਚਾਈ ਸੀ। ਇਸ ਫਿਲਮ ਤੋਂ ਬਾਅਦ ਟਾਈਗਰ ਹੁਣ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ-2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

ਹੁਣ ਟਾਈਗਰ ਨੇ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਟਾਈਗਰ ਸ਼ਰਾਫ ਆਪਣੇ ਐਬਸ ਵਿਖਾ ਰਹੇ ਹਨ।

ਸਿਰਫ ਇਹੀ ਨਹੀਂ ਤਸਵੀਰ 'ਚ ਟਾਈਗਰ ਨੇ ਹਵਾ 'ਚ ਜੰਪ ਵੀ ਕੀਤਾ, ਜਿਸ ਨੂੰ ਦੇਖ ਕੇ ਸਭ ਦੇ ਮੂੰਹ ਖੁੱਲ੍ਹੇ ਰਹਿ ਜਾਣਗੇ।

ਅੱਜ ਦੀ ਪੀੜ੍ਹੀ ਜਿੱਥੇ ਫਿਟਨੈੱਸ ਦੀ ਦੀਵਾਨੀ ਹੈ, ਅਜਿਹੇ 'ਚ ਟਾਈਗਰ ਯੂਥ ਦਾ ਫਿਟਨੈੱਸ ਆਈਕਾਨ ਬਣੇ ਹੋਏ ਹਨ।

ਟਾਈਗਰ ਜਲਦੀ ਹੀ ਆਪਣੇ ਫੇਵਰੇਟ ਸਟਾਰਜ਼ ਰਿਤਿਕ ਰੋਸ਼ਨ ਨਾਲ ਸਕ੍ਰੀਨ 'ਤੇ ਨਜ਼ਰ ਆਉਣਗੇ।

ਇਸ ਫਿਲਮ ਨੂੰ ਯਸ਼ਰਾਜ ਬੈਨਰ ਬਣਾ ਰਿਹਾ ਹੈ, ਜੋ ਬਾਲੀਵੁੱਡ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਹੋਵੇਗੀ।

ਸਿਰਫ ਟਾਈਗਰ ਹੀ ਨਹੀਂ ਟਾਈਗਰ ਦੀ ਮਾਂ ਅਤੇ ਭੈਣ ਕ੍ਰਿਸ਼ਨਾ ਵੀ ਫਿਟਨੈੱਸ ਦੀ ਦੀਵਾਨੀ ਹੈ, ਜਿਸ ਦਾ ਸਬੂਤ ਇਨ੍ਹਾਂ ਵੀਡੀਓਜ਼ 'ਚ ਹੈ।