VIDEO VIRAL : ਫਿਟਨੈੱਸ ਕੁਈਨ ਸ਼ਿਲਪਾ ਸ਼ੈਟੀ ਨੂੰ ਇਸ ਜਾਨਵਰ ਨੇ ਸ਼ਰੇਆਮ ਕੀਤੀ ਕਿੱਸ

Global News

ਮੁੰਬਈ (ਬਿਊਰੋ)— ਬਾਲੀਵੁੱਡ 'ਚ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਅਭਿਨੇਤਰੀ ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀ ਹਰ ਐਕਟੀਵਿਟੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ। ਹਾਲ ਹੀ 'ਚ ਆਈ ਸ਼ਿਲਪਾ ਸ਼ੈਟੀ ਦੀ ਇਕ ਖਾਸ ਵੀਡੀਓ ਚਰਚਾ 'ਚ ਹੈ, ਜਿਸ 'ਚ ਉਹ ਇਕ ਗੋਰੀਲਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸ਼ਿਲਪਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਸ਼ਿਲਪਾ ਦੀ ਇਹ ਵੀਡੀਓ ਬੇਹੱਦ ਖਾਸ ਹੈ, ਇਸ ਵੀਡੀਓ 'ਚ ਸ਼ਿਲਪਾ ਨਾਲ ਬੈਠਾ ਇਹ ਗੋਰੀਲਾ ਉਨ੍ਹਾਂ ਨਾਲ ਬਹੁਤ ਹੀ ਫ੍ਰੈਂਕ ਹੋ ਜਾਂਦਾ ਹੈ, ਜਿਸ ਤੋਂ ਬਾਅਦ ਇਹ ਗੋਰੀਲਾ ਸ਼ਿਲਪਾ ਨੂੰ ਕਿੱਸ ਕਰਦਾ ਹੈ। ਸਿਰਫ ਇੰਨਾ ਹੀ ਨਹੀਂ ਗੋਰੀਲਾ ਕਈ ਤਰ੍ਹਾਂ ਦੇ ਐਕਸਪ੍ਰਸ਼ੈਨ ਵੀ ਦਿੰਦਾ ਹੈ। ਇਹ ਸਭ ਦੇਖ ਕੇ ਸ਼ਿਲਪਾ ਹੈਰਾਨ ਰਹਿ ਜਾਂਦੀ ਹੈ।

ਦੱਸ ਦੇਈਏ ਕਿ ਇਸ ਵੀਡੀਓ 'ਚ ਬੈਠਾ ਗੋਰੀਲਾ ਇਕ ਟ੍ਰੇਂਡ ਅਤੇ ਪਾਲਤੂ ਹੈ। ਸ਼ਿਲਪਾ ਦੀ ਇਹ ਵੀਡੀਓ ਹੁਣ ਤੱਕ 6 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖ ਲਈ ਹੈ। ਇਸ ਵੀਡੀਓ 'ਚ ਦਰਸ਼ਕ ਸ਼ਿਲਪਾ ਅਤੇ ਗੋਰੀਲਾ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਕਰ ਰਹੇ ਹਨ।