ਆਖਿਰ ਕੀ ਹੈ ਮਾਨੁਸ਼ੀ ਛਿੱਲਰ ਦੀ ਬਲੈਕ ਡਰੈੱਸ ਦਾ ਰਾਜ਼? ਦੇਖੋ ਤਸਵੀਰਾਂ

Global News

ਮੁੰਬਈ (ਬਿਊਰੋ)— ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਹਾਲ ਹੀ 'ਚ ਬਲੈਕ ਆਊਟਫਿੱਟ 'ਚ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਟ੍ਰੈਡੀਸ਼ਨਲ ਹੋਵੇ ਜਾਂ ਵੈਸਟਰਨ ਮਾਨੁਸ਼ੀ ਦਾ ਹਰ ਅੰਦਾਜ਼ ਫੈਨਜ਼ ਵਲੋਂ ਪਸੰਦ ਕੀਤਾ ਜਾਂਦਾ ਹੈ। ਮਾਨੁਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਮਾਨੁਸ਼ੀ ਦੀਆਂ ਵਧੇਰੇ ਤਸਵੀਰਾਂ 'ਚ ਇਕ ਗੱਲ ਕਾਮਨ ਨਜ਼ਰ ਆਉਂਦੀ ਹੈ, ਜੋ ਹੈ ਉਨ੍ਹਾਂ ਦੀ ਬਲੈਕ ਡਰੈੱਸ। ਸ਼ਾਇਦ ਮਾਨੁਸ਼ੀ ਬਲੈਕ ਰੰਗ ਦੀਆਂ ਡਰੈੱਸਿਜ਼ ਨੂੰ ਹੀ ਆਪਣੀ ਫੇਅਰ ਸਕਿਨ 'ਤੇ ਸਭ ਤੋਂ ਜ਼ਿਆਦਾ ਫੱਬਣ ਵਾਲੀਆਂ ਮੰਨਦੀ ਹੈ।

ਮਾਨੁਸ਼ੀ ਨੂੰ ਕਈ ਮੌਕਿਆਂ 'ਤੇ ਬਲੈਕ ਆਊਟਫਿੱਟ 'ਚ ਦੇਖਿਆ ਗਿਆ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਮਾਨੁਸ਼ੀ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ।

ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਾਲੀ ਮਾਨੁਸ਼ੀ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ।

ਮਾਨੁਸ਼ੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਹੈ।

ਮਾਨੁਸ਼ੀ ਦੀ ਫੈਨ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 4 ਮਿਲੀਅਨ ਤੋਂ ਵਧ ਫਾਲੋਅਰਜ਼ ਹਨ।