ਜੈਰਾਮ ਤੇ ਰਿਤੁਪਰਣਾ ਪ੍ਰੀ-ਕੁਆਰਟਰ ਫਾਈਨਲ 'ਚ ਪੁੱਜੇ

Global News

ਹੋ ਚੀ ਮਿੰਨ੍ਹ ਸਿਟੀ— ਭਾਰਤੀ ਸ਼ਟਲਰ ਅਜੇ ਜੈਰਾਮ ਅਤੇ ਰਿਤੁਪਰਣਾ ਦਾਸ ਨੇ ਬੁੱਧਵਾਰ ਨੂੰ ਇਥੇ 75,000 ਡਾਲਰ ਇਨਾਮੀ ਵੀਅਤਨਾਮ ਓਪਨ ਟੂਰ ਸੁਪਰ-100 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।  ਜੈ ਰਾਮ ਨੇ ਇੰਡੋਨੇਸ਼ੀਆ ਦੇ ਗਤਜਰਾ ਪਿਲੀਯਾਂਗ ਫਿਕੀਵਹਿਲਾ ਕੁਪੁ ਨੂੰ 21-7, 21-16 ਨਾਲ ਹਰਾਇਆ। ਉਸ ਦਾ ਮੁਕਾਬਲਾ ਹੁਣ ਚੋਟੀ ਦਾ ਦਰਜਾ ਪ੍ਰਾਪਤ ਬ੍ਰਾਜ਼ੀਲੀ ਇਗੋਰ ਕੋਲਹੋ ਨਾਲ ਹੋਵੇਗਾ, ਜਿਸ ਨੇ ਭਾਰਤ ਦੇ ਸਿਰਿਲ ਵਰਮਾ ਨੂੰ ਇਕ ਸੰਘਰਸ਼ਪੂਰਨ ਮੈਚ ਵਿਚ 22-20, 17-21, 21-17 ਨਾਲ ਹਰਾਇਆ। ਸਿਰਿਲ ਨੇ ਇਸ ਤੋਂ ਪਹਿਲੇ ਦਿਨ ਹਮਵਤਨ ਸ਼੍ਰੇਆਸ ਜਾਇਸਵਾਲ ਨੂੰ 21-17, 21-16 ਨਾਲ ਹਰਾਇਆ ਸੀ।


ਮਹਿਲਾ ਸਿੰਗਲਜ਼ ਵਿਚ ਸਾਬਕਾ ਰਾਸ਼ਟਰੀ ਚੈਂਪੀਅਨ ਰਿਤੁਪਰਣਾ ਨੇ ਜਾਪਾਨ ਦੀ ਸ਼ਿਓਰੀ ਸਾਈਤੋ ਨੂੰ 21-13, 21-14 ਨਾਲ ਹਰਾਇਆ। ਜਿਨ੍ਹਾਂ ਭਾਰਤੀਆਂ ਨੂੰ ਅੱਜ ਹਾਰ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਵਿਚ ਰਸਿਕਾ ਰਾਜੇ, ਮੁਗਧਾ ਆਗਰੇ, ਵੇਦੇਹੀ ਚੌਧਰੀ ਅਤੇ ਮਿਕਸਡ ਡਬਲਜ਼ ਵਿਚ ਸ਼ਿਵਮ ਸ਼ਰਮਾ ਅਤੇ ਪੂਵਿਰਸ਼ਾ ਐੱਸ. ਰਾਮ ਅਤੇ ਧਰੁਵ ਕਪਿਲਾ ਤੇ ਮੇਘਨਾ ਜੱਕਾਮਪੁੜੀ ਦੀਆਂ ਜੋੜੀਆਂ ਸ਼ਾਮਲ ਹਨ।