ਭਾਰਤ ਦੇ ਰਥਨਵੇਲ ਨੇ ਕੁਯਾਂਗ ਲਿਮ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ

Global News

ਆਬੂਧਾਬੀ— ਆਬੂਧਾਬੀ ਮਾਸਟਰਸ ਸ਼ਤਰੰਜ ਦੇ ਪਹਿਲੇ ਰਾਊਂਡ ਵਿਚ ਹੀ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਭਾਰਤ ਦਾ ਫੀਡੇ ਮਾਸਟਰ ਅਤੇ ਪ੍ਰਤੀਯੋਗਿਤਾ  ਦੇ 80ਵੀਂ ਸੀਡ 17 ਸਾਲਾ ਖਿਡਾਰੀ ਆਰ. ਐੱਸ. ਰਥਨਵੇਲ (2348) ਨੇ ਟਾਪ ਸੀਡ ਵੀਅਤਨਾਮ ਦੇ ਲੇ ਕੁਯਾਂਗ ਲਿਮ (2727) ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ ਹੈ।  ਵਿਸ਼ਵ ਦੇ ਚੌਟੀ ਦੇ 25 ਖਿਡਾਰੀਆਂ ਵਿਚ ਆਪਣੀ ਜਗ੍ਹਾ ਰੱਖਣ ਵਾਲੇ ਲੇ ਕੁਯਾਂਗ ਲਿਮ ਲਈ ਇਹ ਇਕਦਮ ਹੈਰਾਨ ਕਰਨ ਵਾਲੀ ਹਾਰ ਰਹੀ। ਕਾਰੋ ਕਾਨ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਰਥਨਵੇਲ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁੱਖ ਅਪਣਾਇਆ ਅਤੇ 58 ਚਾਲਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ।

ਇਕ ਹੋਰ ਉਲਟਫੇਰ ਵਿਚ ਭਾਰਤ ਦੇ ਨੈਸ਼ਨਲ ਰੈਪਿਡ ਚੈਂਪੀਅਨ ਅਤੇ 104ਵੀਂ ਸੀਡ ਦਿਨੇਸ਼ ਸ਼ਰਮਾ ਨੇ 25ਵੀਂ ਸੀਡ ਤਾਬਤਬਾਏ ਅਮੀਨ ਨੂੰ ਹਾਰ ਦਾ ਸੁਆਦ ਚਖਾਇਆ। 14 ਬੋਰਡ 'ਤੇ ਭਾਰਤ ਦੀ 93ਵੇਂ ਸੀਡ ਭਗਤੀ ਕੁਲਕਰਣੀ ਨੇ 14 ਸੀਡ ਰੋਮਾਨੀਆ ਦੇ ਪਰਲੀਗ੍ਰਾਸ ਇਮੀਲੀਅਨ ਤੋਂ, 95ਵੇਂ ਸੀਡ ਸੰਕਲਪ ਗੁਪਤਾ ਨੇ ਯੂ. ਏ. ਈ. ਦੇ ਸਟਾਰ ਖਿਡਾਰੀ ਸਲੇਮ ਸਾਲੇਹ ਨਾਲ ਡਰਾਅ ਖੇਡਿਆ।  ਪ੍ਰਮੁੱਖ ਭਾਰਤੀ ਖਿਡਾਰੀ ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਤਾਂਬਰਮ, ਸੁਨੀਲ ਨਾਰਾਇਣ, ਦੇਬਾਸ਼ੀਸ਼ ਦਾਸ, ਰੋਹਿਤ ਲਲਿਤ ਬਾਬੂ, ਸ਼ਿਆਮ ਸੁੰਦਰ, ਆਰਿਅਨ ਚੋਪੜਾ, ਸਵਪਲਿਨ ਥੋਪੜੇ ਨੇ ਪਹਿਲੇ ਰਾਊਂਡ ਵਿਚ ਆਸਾਨ ਜਿੱਤ ਦਰਜ ਕੀਤੀ।