ਮੁਸ਼ਕਿਲ ਸਮੇਂ 'ਚ ਸਾਥ ਦਿੰਦੀ ਨਜ਼ਰ ਆਈ ਸਟੋਕਸ ਦੀ ਪਤਨੀ

Global News

ਜਲੰਧਰ — ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਨੂੰ ਮੁਸ਼ਕਲ ਸਮੇਂ ਵਿਚ ਆਪਣੀ ਪਤਨੀ ਕਲੇਅਰ ਰੈਟਕਲਿਫ ਦਾ ਪੂਰਾ ਸਾਥ ਮਿਲ ਰਿਹਾ ਹੈ। ਸਟੋਕਸ ਸਮੋਵਾਰ ਨੂੰ ਬ੍ਰਿਸਟਲ ਦੇ ਬਾਰ ਵਿਚ ਹੋਈ ਲੜਾਈ ਨੂੰ ਲੈ ਕੇ ਬ੍ਰਿਸਟਲ ਕ੍ਰਾਊਨ ਕੋਰਟ ਦੀ ਅਦਾਲਤ ਵਿਚ ਪੇਸ਼ ਹੋਇਆ। ਪੇਸ਼ੀ ਤੋਂ ਬਾਅਦ ਸਟੋਕਸ ਦੇ ਚੇਹਰੇ 'ਤੇ ਪ੍ਰੇਸ਼ਾਨੀ ਸਾਫ ਝਲਕ ਰਹੀ ਸੀ ਪਰ ਉਸ ਦੀ ਪਤਨੀ ਕਲੇਅਰ ਉਸ ਨੂੰ ਸੰਭਾਲਦੀ ਨਜ਼ਰ ਆਈ।


ਇਹ ਪਹਿਲਾ ਮੌਕਾ ਨਹੀਂ ਜਦੋਂ ਕਲੇਅਰ ਸਟੋਕਸ ਦੇ ਨਾਲ ਖੜੀ ਹੁੰਦੀ ਦਿਸੀ ਹੋਵੇ। 2016 ਵਿਚ ਟੀ-20 ਵਰਲਡ ਕੱਪ ਦੇ ਫਾਈਨਲ ਓਵਰ ਵਿਚ ਵਿੰਡੀਜ਼ ਦੇ ਖਿਲਾਫ ਲਗਾਤਾਰ 4 ਛੱਕੇ ਖਾਣ ਤੋਂ ਬਾਅਦ ਸਟੋਕਸ ਪੂਰੀ ਤਰ੍ਹਾਂ ਟੁੱਟ ਗਿਆ ਸੀ ਪਰ ਕਲੇਅਰ ਨੇ ਫਿਰ ਤੋਂ ਉਸ ਦਾ ਆਤਮਵਿਸ਼ਵਾਸ ਜਗਾਇਆ।


ਸਟੋਕਸ ਅਤੇ ਕਲੇਅਰ ਲਗਭਗ 7 ਸਾਲ ਤੱਕ ਲਿਵ-ਇਨ ਪਾਟਨਰ ਦੇ ਰੂਪ ਵਿਚ ਰਹਿ ਰਹੇ ਹਨ ਅਤੇ ਦੋਵਾਂ ਨੇ 14 ਅਕਤੂਬਰ 2017 ਨੂੰ ਵਿਆਹ ਰਚਾਇਆ ਸੀ। ਵਿਆਹ ਤੋਂ ਪਹਿਲਾਂ ਹੀ ਸਟੋਕਸ 2 ਬੱਚਿਆਂ ਦਾ ਪਿਤਾ ਬਣ ਚੁਕਾ ਸੀ। ਇਨ੍ਹਾਂ ਵਿਚ ਬੇਟੇ ਦਾ ਨਾਂ ਲੇਟਨ ਅਤੇ ਬੇਟੀ ਲਿਬੀ ਹੈ। ਦੋਵਾਂ ਦਾ ਵਿਆਹ ਸਮਰਸੈੱਟ ਦੇ 'ਸੇਂਟ ਮੈਰੀ ਦ ਵਿਜ਼ਨ' ਚਰਚ ਵਿਚ ਹੋਇਆ ਸੀ ਜੋ ਕਲੇਅਰ ਦੀ ਮੰਮੀ ਦੇ ਘਰ ਦੇ ਸਾਹਮਣੇ ਹੀ ਹੈ। ਵਿਆਹ ਦੀ ਰਿਸੈਪਸ਼ਨ ਏਡਿੰਗਵਰਥ ਦੇ ਨੇੜੇ ਸਥਿਤ 4 ਤਾਰਾ ਹੋਟਲ 'ਰੂਕਰੀ ਮੇਨਰ' ਅਤੇ ਉਸ ਦੇ ਸਪਾ ਵਿਚ ਹੋਈ ਸੀ, ਜਿਸ ਦੀ ਇਮਾਰਤ 16ਵੀਂ ਸੈਂਚੂਰੀ ਵਿਚ ਬਣੀ ਹੈ।


ਦੱਸ ਦੇਈਏ ਕਿ ਸਟੋਕਸ 'ਤੇ ਕਲੱਬ ਦੇ ਬਾਹਰ 2 ਸਮਲਿੰਗੀ ਦੇ ਨਾਲ ਮਾਰ-ਕੁੱਟ ਦਾ ਦੋਸ਼ ਲੱਗਾ ਹੈ। ਇਸ ਮਾਮਲੇ 'ਤੇ 7 ਦਿਨ ਦੀ ਸੁਣਵਾਈ ਚੱਲ ਰਹੀ ਹੈ। ਸੁਣਵਾਈ ਦੇ ਤੀਸਰੇ ਦਿਨ ਸਟੋਕਸ 'ਤੇ ਸਮਲਿੰਗੀ ਕਪਲ ਨੂੰ ਗਲਤ ਇਸ਼ਾਰੇ ਕਰਨ ਦੇ ਦੋਸ਼ ਸਾਬਤ ਹੋਏ, ਜਿਸ ਦੀ ਫੁਟੇਜ਼ ਵੀ ਸਾਹਮਣੇ ਆਈ ਹੈ।