ਅਭਿਸ਼ੇਕ ਨੂੰ ਹਰਾ ਕੇ ਯਸ਼ ਸੈਮੀਫਾਈਨਲ 'ਚ

Global News

ਮੁੰਬਈ— ਗੋਆ ਦੇ ਯੁਵਾ ਯਸ਼ ਫਡਤੇ ਨੇ ਵੀਰਵਾਰ ਨੂੰ ਤੀਜਾ ਦਰਜਾ ਪ੍ਰਾਪਤ ਅਭਿਸ਼ੇਕ ਅੱਗਰਵਾਲ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ 43ਵੇਂ ਓਵਰ ਮਹਾਰਾਸ਼ਟਰ ਰਾਜ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। 16 ਸਾਲਾਂ ਦੇ ਫਡਤੇ ਨੇ ਕੁਆਰਟਰ ਫਾਈਨਲ 'ਚ 11-2, 4-11, 11-7, 9-11, 11-8 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ 'ਚ ਫਡਤੇ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਮਹੇਸ਼ ਮਨਗਾਂਵਕਰ ਨਾਲ ਹੋਵੇਗਾ।

ਮਨਗਾਂਵਕਰ ਨੇ ਚੇਨਈ ਦੇ ਵਿਜੇ ਕੁਮਾਰ ਨੂੰ11-7, 11-5, 11-2 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾਈ। ਦੂਜਾ ਦਰਜਾ ਪ੍ਰਾਪਤ ਅਭਿਸ਼ੇਕ ਪ੍ਰਧਾਨ ਅਤੇ ਚੌਥਾ ਦਰਜਾ ਪ੍ਰਾਪਤ ਗੌਰਵ ਨੰਦਰਾਜੋਗ ਵੀ ਅੰਤਿਮ ਚਾਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਅਭਿਸ਼ੇਕ ਪ੍ਰਧਾਨ ਨੇ ਰਣਜੀਤ ਸਿੰਘ ਨੂੰ 11-2, 11-7, 11-5 ਨਾਲ ਜਦਕਿ ਗੌਰਵ ਨੇ ਸੰਦੀਪ ਜਾਂਗੜਾ ਨੂੰ 13-11, 11-8, 11-3 ਨਾਲ ਹਰਾਇਆ।