ਈਰਾਨ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਦਾ ਪਾਲਣ ਕਰੇਗਾ ਇਰਾਕ : ਇਰਾਕੀ PM

Global News

ਬਗਦਾਦ — ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਆਖਿਆ ਹੈ ਕਿ ਇਰਾਕ ਆਪਣੇ ਹਿੱਤਾਂ ਦੀ ਰੱਖਿਆ ਲਈ ਈਰਾਨ 'ਤੇ ਅਮਰੀਕੀ ਪਾਬੰਦੀਆਂ ਦੀ ਪਾਲਣਾ ਕਰੇਗਾ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਅਬਾਦੀ ਨੇ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ 'ਚ ਆਖਿਆ ਕਿ ਇਰਾਕ ਸਿਧਾਂਤਕ ਰੂਪ ਤੋਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਖਿਲਾਫ ਹੈ। ਅਬਾਦੀ ਨੇ ਆਖਿਆ, 'ਇਹ ਸਿਧਾਂਤ ਦਾ ਵਿਸ਼ਾ ਹੈ ਕਿ ਅਸੀਂ ਨਾਕਾਬੰਦੀ ਅਤੇ ਪਾਬੰਦੀਆਂ ਖਿਲਾਫ ਹਾਂ, ਜੋ ਸਿਰਫ ਸਮਾਜ ਨੂੰ ਤਬਾਹ ਕਰਦੀਆਂ ਹਨ।'


ਅਮਰੀਕੀ ਪਾਬੰਦੀਆਂ ਦੇ ਅਨੁਪਾਲਨ ਨਾਲ ਇਰਾਕੀ ਰੂਚੀ ਨੂੰ ਨੁਕਸਾਨ ਪਹੁੰਚਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਆਖਿਆ, 'ਅਸੀਂ ਈਰਾਨ ਖਿਲਾਫ ਅਮਰੀਕੀ ਪਾਬੰਦੀਆਂ ਨਾਲ ਹਮਦਰਦੀ ਨਹੀਂ ਰੱਖਦੇ, ਪਰ ਅਸੀਂ ਆਪਣੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਉਨ੍ਹਾਂ ਦੀ ਪਾਲਣਾ ਕਰਾਂਗੇ। ਅਮਰੀਕਾ ਨੇ ਮੰਗਲਵਾਰ ਨੂੰ ਮਈ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2015 ਦੇ ਇਤਿਹਾਸਕ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਦੇ ਫੈਸਲੇ ਤਹਿਤ ਤਹਿਤ ਈਰਾਨ 'ਤੇ ਆਰਥਿਕ ਪਾਬੰਦੀਆਂ ਦੇ ਪਹਿਲੇ ਦੌਰ ਨੂੰ ਫਿਰ ਲਾਗੂ ਕੀਤਾ ਹੈ। ਪਾਬੰਦੀਆਂ 'ਚ ਕੀਮਤੀ ਧਾਤੂਆਂ, ਅਮਰੀਕੀ ਡਾਲਰ ਦੇ ਲੈਣ-ਦੇਣ, ਨਾਲ ਹੀ ਨਾਲ ਈਰਾਨ ਦੇ ਆਟੋ ਖੇਤਰ 'ਚ ਈਰਾਨ ਦੇ ਵਪਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਪਾਬੰਦੀਆਂ ਦਾ ਦੂਜਾ ਦੌਰ ਨਵੰਬਰ 'ਚ ਈਰਾਨੀ ਤੇਲ ਦਰਾਮਦ 'ਤੇ ਪਾਬੰਦੀ ਲਾਉਣ ਅਤੇ ਈਰਾਨ ਦੇ ਕੇਂਦਰੀ ਬੈਂਕ ਨਾਲ ਨਜਿੱਠਣ ਲਈ ਪ੍ਰਭਾਵੀ ਹੋਵੇਗਾ।