ਕੈਨੇਡਾ ਨੇ ਸਾਊਦੀ ਅਰਬ ਨਾਲ ਸ਼ਾਂਤੀ ਸਥਾਪਤ ਕਰਨ ਲਈ ਸਹਿਯੋਗੀ ਦੇਸ਼ਾਂ ਤੋਂ ਮੰਗੀ ਮਦਦ

Global News

ਟੋਰਾਂਟੋ — ਕੈਨੇਡਾ ਸਾਊਦੀ ਅਰਬ ਨਾਲ ਵੱਧਦੇ ਵਿਵਾਦ ਨੂੰ ਘੱਟ ਕਰਨ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਬ੍ਰਿਟੇਨ ਤੋਂ ਮਦਦ ਲੈਣ ਦੀ ਯੋਜਨਾ ਬਣਾ ਰਿਹਾ ਹੈ, ਪਰ ਸੰਯੁਕਤ ਰਾਸ਼ਟਰ ਅਮਰੀਕਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਇਸ ਲੱੜਾਈ 'ਚ ਸ਼ਾਮਲ ਨਹੀਂ ਹੋਵੇਗਾ। ਸਾਊਦੀ ਸਰਕਾਰ ਨੇ ਐਤਵਾਰ ਨੂੰ ਕੈਨੇਡਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਜਿਸ ਤੋਂ ਬਾਅਦ ਸਾਊਦੀ 'ਚ ਮੌਜੂਦ ਕੈਨੇਡਾ ਦੇ ਰਾਜਦੂਤ ਨੂੰ ਦੇਸ਼ 'ਚੋਂ ਕੱਢ ਦਿੱਤਾ ਗਿਆ ਅਤੇ ਨਵੇਂ ਵਪਾਰ 'ਤੇ ਪਾਬੰਦੀਆਂ ਲਾ ਦਿੱਤੀਆਂ ਅਤੇ ਕੈਨੇਡਾ ਨੂੰ 'ਨਾਗਰਿਕ ਅਧਿਕਾਰ ਵਰਕਰਾਂ' ਦੇ ਬਾਰੇ 'ਚ ਬਿਆਨ ਦੇਣ ਤੋਂ ਬਾਅਦ ਨਿੰਦਾ ਦਾ ਸਾਹਮਣਾ ਕਰਨਾ ਪਿਆ। ਸਾਊਦੀ ਅਰਬ ਵੱਲੋਂ ਕੈਨੇਡਾ 'ਤੇ ਆਪਣੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਾਇਆ ਗਿਆ।


ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਅਰਬ ਅਮੀਰਾਤ ਨਾਲ ਗੱਲ ਕਰਨ ਦੀ ਯੋਜਨਾ ਬਣਾਈ ਹੈ। ਅਖਬਾਰ ਨੇ ਲਿੱਖਿਆ ਕਿ ਚੀਜ਼ਾਂ ਨੂੰ ਠੰਢਾ ਕਰਨ ਲਈ ਖੇਤਰ 'ਚ ਸਹਿਯੋਗੀਆਂ ਅਤੇ ਦੋਸਤਾਂ ਨਾਲ ਕੰਮ ਕਰਨਾ ਅਹਿਮ ਹੈ। ਇਕ ਹੋਰ ਅੰਗ੍ਰੇਜ਼ੀ ਅਖਬਾਰ ਨੇ ਲਿੱਖਿਆ ਕਿ ਕੈਨੇਡਾ ਬ੍ਰਿਟੇਨ ਤੋਂ ਵੀ ਮਦਦ ਲਵੇਗਾ, ਉਥੇ ਬ੍ਰਿਟਿਸ਼ ਸਰਕਾਰ ਨੇ ਦੋਹਾਂ ਦੇਸ਼ਾਂ ਨੂੰ ਸੰਯਮ ਦਿਖਾਉਣ ਦੀ ਅਪੀਲ ਕੀਤੀ ਹੈ।


ਸਾਊਦੀ ਅਰਬ ਸਰਕਾਰ ਨੇ ਇਸਲਾਮੀ ਦੇਸ਼ ਦੇ ਮਨੁੱਖੀ ਅਧਿਕਾਰ ਦੀ ਨਿੰਦਾ ਕਰਦੇ ਹੋਏ ਕੈਨੇਡਾ ਦੇ ਵਿਰੋਧ 'ਚ ਕੈਨੇਡੀਆਈ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ 'ਚ ਪੱੜ੍ਹ ਰਹੇ ਸਾਰੇ ਸਾਊਦੀ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਸਾਊਦੀ ਵਾਪਸ ਬੁਲਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਦੱਸ ਦਈਏ ਕਿ ਕੈਨੇਡਾ ਨੇ ਸਾਊਦੀ ਦੀਆਂ ਜੇਲਾਂ 'ਚ ਬੰਦ ਮਨੁੱਖੀ ਅਧਿਕਾਰ ਵਰਕਰਾਂ ਨੂੰ ਰਿਹਾਅ ਕਰਾਉਣ ਲਈ ਇਕ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਗੰਭੀਰ ਹੋ ਗਿਆ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਖਬਰ ਉਸ ਦਿਨ ਸਾਹਮਣੇ ਆਈ ਜਦੋਂ ਸਾਊਦੀ ਅਰਬ ਏਅਰਲਾਇੰਸ ਨੇ ਐਲਾਨ ਕੀਤਾ ਸੀ ਕਿ ਉਹ 13 ਅਗਸਤ ਤੱਕ ਟੋਰਾਂਟੋ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਕਰ ਦੇਵੇਗਆ।