ਬੰਗਲਾਦੇਸ਼ 'ਚ ਅੱਤਵਾਦੀ ਸਮੂਹ ਇਕੱਠੇ ਹੋਣ ਦੀ ਤਾਕ 'ਚ

Global News

ਨਵੀਂ ਦਿੱਲੀ/ਢਾਕਾ—ਬੰਗਲਾਦੇਸ਼ ਸਥਿਤ 2 ਜੇਹਾਦੀ ਸਮੂਹ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਅਤੇ ਅਨਸਾਰੂਲ ਇਸਲਾਮ ਦੇ ਨਾਲ ਕੁਝ ਹੋਰ ਛੋਟੇ ਸਮੂਹ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੀਆਂ ਸਰਗਰਮੀਆਂ ਨੂੰ ਵਧਾਉਣ ਲਈ ਇਕੱਠੇ ਹੋਣ ਦੀ ਤਾਕ 'ਚ ਹਨ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਇਥੋਂ ਦੀਆਂ ਰਿਪੋਰਟਾਂ ਅਨੁਸਾਰ ਅੱਤਵਾਦੀ ਪ੍ਰਸਿੱਧ ਤੇ ਪ੍ਰਗਤੀਸ਼ੀਲ ਆਵਾਮੀ ਲੀਗ ਦੇ ਆਗੂਆਂ, ਸੁਰੱਖਿਆ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸੁਤੰਤਰ ਬਲਾਗਰਜ਼ ਅਤੇ ਵਿਕਾਸ ਯੋਜਨਾਵਾਂ ਦੇ ਕੰਮ 'ਚ ਲੱਗੇ ਵਿਦੇਸ਼ੀਆਂ ਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ।