17 ਸਾਲ ਦੀ ਉਮਰ 'ਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਰੁਲ ਗੁਲਾਟੀ ਦੀਆਂ ਦੇਖੋ ਦਿਲਕਸ਼ ਤਸਵੀਰਾਂ

Global News

ਜਲੰਧਰ (ਬਿਊਰੋ)— 'ਜ਼ੋਰਾਵਰ', 'ਰੋਮੀਓ ਰਾਝਾਂ', 'ਬੁਰਾਹ' ਵਰਗੀਆਂ ਪਾਲੀਵੁੱਡ ਫਿਲਮਾਂ 'ਚ ਹੁਸਨ ਦੇ ਜਲਵੇ ਬਿਖੇਰ ਚੁੱਕੀ ਪੰਜਾਬੀ ਅਦਾਕਾਰਾ ਅਤੇ ਮਾਡਲ ਪਾਰੁਲ ਗੁਲਾਟੀ ਦਾ ਅੱਜ 24ਵਾਂ ਜਨਮਦਿਨ ਹੈ।

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਖੂਬਸੂਰਤ ਅਤੇ ਹੌਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਦੇਖਣ 'ਚ ਬੇਹੱਦ ਦਿਲਕਸ਼ ਹਨ।

ਜਾਣਕਾਰੀ ਮੁਤਾਬਕ 17 ਸਾਲ ਦੀ ਉਮਰ 'ਚ ਪਾਰੁਲ ਨੇ ਮਾਡਲਿੰਗ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

17 ਸਾਲ ਦੀ ਉਮਰ 'ਚ ਇਕ ਐਡ ਸ਼ੂਟ ਕਰਨ ਤੋਂ ਬਾਅਦ ਪਾਰੁਲ ਨੂੰ ਕੰਮ ਦੇ ਆਫਰ ਮਿਲਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਦੀ 'ਰਾਇਲ ਅਕੈਡਮੀ' 'ਚ ਐਕਟਿੰਗ ਦਾ ਕੋਰਸ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ।

ਉਹ ਫਿਲਮਾਂ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।

ਇਸ ਤੋਂ ਇਲਾਵਾ ਉਹ ਥੀਏਟਰ 'ਚ ਵੀ ਕੰਮ ਕਰ ਚੁੱਕੀ ਹੈ।

ਇਕ ਇੰਟਰਵਿਊ ਦੌਰਾਨ ਪਾਰੁਲ ਨੇ ਕਿਹਾ ਸੀ, ''ਜਦੋਂ ਮੈਂ 12ਵੀਂ ਕਲਾਸ 'ਚ ਸੀ ਤਾਂ ਉਸ ਸਮੇਂ ਤੋਂ ਮੈਨੂੰ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ ਸਨ।

ਮੈਂ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਇੰਡਸਟਰੀ ਨਾਲ ਜੁੜੀ ਹਾਂ।

ਐਕਟਿੰਗ 'ਚ ਆਉਣ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।

12ਵੀਂ ਕਲਾਸ 'ਚ ਪੜ੍ਹਾਈ ਦੌਰਾਨ ਮੈਨੂੰ ਮਾਡਲਿੰਗ ਕੰਪਨੀ ਨੇ ਫੇਸਬੁੱਕ ਰਾਹੀਂ ਲੱਭਿਆ ਸੀ।''