ਹਿਮਾਚਲੀ ਬਾਂਦਰਾਂ ਦਾ ਲੋਕ ਸਭਾ 'ਚ ਉਠਿਆ ਮੁੱਦਾ

Global News

ਹਿਮਾਚਲ— ਹਿਮਾਚਲ ਪ੍ਰਦੇਸ਼ 'ਚ ਆਵਾਰਾ ਪਸ਼ੂਆਂ ਅਤੇ ਬਾਂਦਰਾਂ ਕਾਰਨ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਮੁੱਦਾ ਮੰਗਲਵਾਰ ਲੋਕ ਸਭਾ 'ਚ ਉਠਿਆ। ਇਸ ਮੁੱਦੇ ਨੂੰ ਭਾਜਪਾ ਦੇ ਐੱਮ. ਪੀ. ਅਨੁਰਾਗ ਠਾਕੁਰ ਨੇ ਉਠਾਇਆ ਅਤੇ ਕੇਂਦਰ ਸਰਕਾਰ ਕੋਲੋਂ ਵਿੱਤੀ ਮਦਦ ਮੰਗੀ। 


ਜਾਣਕਾਰੀ ਮੁਤਾਬਕ ਹਾਊਸ 'ਚ ਸਿਫਰਕਾਲ ਦੌਰਾਨ ਠਾਕੁਰ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਹਿਮਾਚਲ ਵਰਗੇ ਪਹਾੜੀ ਸੂਬੇ ਦੇ ਆਮ ਲੋਕ ਅਤੇ ਕਿਸਾਨ ਅੱਜਕਲ ਅਵਾਰਾ ਪਸ਼ੂਆਂ ਅਤੇ ਬਾਂਦਰਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਮੰਦਰਾਂ ਤੋਂ ਹੋਣ ਵਾਲੀ ਆਮਦਨ ਦਾ ਇਕ ਵੱਡਾ ਹਿੱਸਾ ਉਕਤ ਸਮੱਸਿਆ ਨੂੰ ਦੂਰ ਕਰਨ ਲਈ ਹੀ ਖਰਚ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਹਿਮਾਚਲ ਨੂੰ ਆਰਥਿਕ ਮਦਦ ਦਿੱਤੀ ਜਾਏ। 


ਇਸ 'ਤੇ ਸਪੀਕਰ ਸੁਮਿੱਤਰਾ ਮਹਾਜਨ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਕਿ ਕਿਤੇ ਤੁਸੀਂ ਹਿਮਾਚਲ ਤੋਂ ਬਾਂਦਰਾਂ ਨੂੰ ਲਿਆ ਕੇ ਦਿੱਲੀ ਵਿਚ ਤਾਂ  ਨਹੀਂ ਛੱਡ ਦਿੱਤਾ? ਇਸ 'ਤੇ ਠਾਕੁਰ ਨੇ ਕਿਹਾ ਕਿ ਦਿੱਲੀ ਵਿਚ ਤਾਂ ਪਹਿਲਾਂ ਤੋਂ ਹੀ ਬਹੁਤ ਬਾਂਦਰ ਹਨ।