ਕ੍ਰਿਕਟ ਦੇ ਭਗਵਾਨ ਨੇ ਗੁਰੂ ਪੁੰਨਿਆ 'ਤੇ ਲਿਆ ਆਪਣੇ ਗੁਰੂ ਦਾ ਅਸ਼ੀਰਵਾਦ

Global News

ਨਵੀਂ ਦਿੱਲੀ— ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਗੁਰੂ ਪੁੰਨਿਆ ਦੇ ਮੌਕੇ 'ਤੇ ਰਮਾਕਾਂਤ ਅੰਚਰੇਕਰ ਤੋਂ ਅਸ਼ੀਰਵਾਦ ਲਿਆ। ਤੇਂਦੁਲਕਰ ਨੇ ਟਵਿਟਰ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਅਤੇ ਅਤੁਲ ਰਾਨਾਡੇ ਨੂੰ ਆਚਰੇਕਰ ਤੋਂ ਅਸ਼ੀਰਵਾਦ ਲੈਂਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ,' ਗੁਰੂ ਪੁੰਨਿਆ ਦੇ ਦਿਨ ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਬਿਹਤਰ ਤੋਂ ਵੀ ਬਿਹਤਰ ਬਣਨਾ ਸਿਖਾਇਆ। ਆਚਰੇਕਰ ਸਰ, ਤੁਹਾਡੇ ਬਿਨ੍ਹਾਂ ਮੈਂ ਇਹ ਸਭ ਨਹੀਂ ਕਰ ਸਕਦਾ ਸੀ। ਆਪਣੇ ਗੁਰੂਆਂ ਦਾ ਧੰਨਵਾਰ ਕਰਨਾ ਨਾ ਭੁੱਲੋਂ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ। ਜ਼ਿਕਰਯੋਗ ਹੈ ਕਿ ਆਚਰੇਕਰ ਮੱਧ ਮੁੰਬਈ ਦੇ ਦਾਦਰ ਦੇ ਸ਼ਿਵਜੀ ਪਾਰਕ 'ਚ ਸਚਿਨ ਤੇਂਦੁਲਕਰ ਨੂੰ ਕੋਚਿੰਗ ਦਿੰਦੇ ਸਨ।

-ਗੁਰੂ ਆਚਰੇਕਰ ਨੇ ਬਣਾਇਆ 'ਕ੍ਰਿਕਟ ਦਾ ਭਗਵਾਨ'
ਸਚਿਨ ਤੇਂਦੁਲਕਰ ਨੂੰ ਉਨ੍ਹਾਂ ਨੇ ਵੱਡੇ ਭਰਾ ਅਜੀਤ ਨੇ ਰਮਾਕਾਂਤ ਅਚਰੇਕਰ ਨਾਲ ਮਿਲਵਾਇਆ ਸੀ। ਕੋਚ ਰਮਾਕਾਂਕ ਆਚਰੇਕਰ ਸ਼ਹਿਰ ਦੀਆਂ ਕਈ ਥਾਵਾਂ 'ਤੇ ਸਚਿਨ ਨੂੰ ਅਭਿਆਸ ਲਈ ਲੈ ਜਾਂਦੇ ਸਨ, ਉਥੇ ਚੰਗੇ ਪ੍ਰਦਰਸ਼ਨ 'ਤੇ ਆਚਰੇਕਰ ਉਨ੍ਹਾਂ ਨੂੰ ਪੈਸੇ ਵੀ ਦਿੰਦ ਸਨ। ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਮਿਲਾ ਕੇ ਕੋਚ ਆਚਰੇਕਰ ਨੇ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਬਣਾ ਦਿੱਤਾ। ਸਾਲ 2010 'ਚ ਭਾਰਤ 'ਚ ਪਦਮਸ਼੍ਰੀ ਪੁਰਸਕਾਰ ਅਤੇ 1990 'ਚ ਦ੍ਰੋਣਾਚਾਰੀਆ ਪੁਰਸਕਾਰ ਨਾਲ ਕੋਚ ਰਮਾਕਾਂਤ ਨੂੰ ਸਨਮਾਨਿਤ ਕੀਤਾ ਗਿਆ।

-ਤੇਂਦੁਲਕਰ ਨੇ 16 ਸਾਲ ਦੀ ਉਮਰ 'ਚ ਖੇਡਿਆ ਸੀ ਪਹਿਲਾਂ ਮੈਚ
ਤੁਹਾਨੂੰ ਦੱਸ ਦਈਏ ਕਿ ਤੇਂਦੁਲਕਰ ਨੇ ਕਰਾਚੀ 'ਚ ਪਾਕਿਸਤਾਨ ਦੇ ਖਿਲਾਫ 16 ਸਾਲ ਦੀ ਉਮਰ 'ਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਇਸਦੇ ਨਾਲ ਹੀ ਕ੍ਰਿਕਟ 'ਚ ਉਨ੍ਹਾਂ ਦੇ ਮਹਾਨ ਬੱਲੇਬਾਜ਼ ਬਣਨ ਦੀ ਸ਼ੁਰੂਆਤ ਹੋਈ। ਖੱਬੇ ਹੱਥ ਦੇ ਇਸ ਸਾਬਕਾ ਬੱਲੇਬਾਜ਼  ਨੇ ਭਾਰਤ ਲਈ 200 ਟੈਸਟ ਮੈਚ ਖੇਡੇ। ਜਿਸ 'ਚ ਉਨ੍ਹਾਂ ਨੇ 53.78 ਦੀ ਸ਼ਾਨਦਾਰ ਔਸਤ ਨਾਲ 15,921 ਦੌੜਾਂ ਬਣਾਈਆਂ। ਉਨ੍ਹਾਂ ਨੇ 463 ਇਕ ਦਿਨਾਂ ਮੈਚ ਖੇਡੇ, ਜਿਸ 'ਚ ਉਨ੍ਹਾਂ ਨੇ 44,83 ਦੀ ਔਸਤ ਨਾਲ 18,426 ਦੌੜਾਂ ਬਣਾਈਆਂ। ਉਨ੍ਹਾਂ ਨੇ 100 ਅੰਤਰਰਾਸ਼ਟਰੀ ਸੈਂਕੜਾ ਅਤੇ ਇਕ ਦਿਨਾਂ ਮੈਚਾਂ 'ਚ 49 ਸੈਂਕੜੇ ਲਗਾਏ। ਉਹ ਇਕ ਦਿਨਾਂ ਮੈਚ 'ਚ 200 ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਵੀ ਬਣੇ।