ਨਾਰਥ ਯਾਰਕ 'ਚ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ

Global News

ਨਾਰਥ ਯਾਰਕ— ਕੈਨੇਡਾ ਓਨਟਾਰੀਓ ਸੂਬੇ ਦੇ ਟੋਰਾਂਟੋ ਦੇ ਸ਼ਹਿਰ ਨਾਰਥ ਯਾਰਕ ਇਲਾਕੇ 'ਚ ਇਕ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ ਇਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਨਾਰਥ ਯਾਰਕ ਦੇ ਇਕ ਰਿਹਾਇਸ਼ੀ ਇਲਾਕੇ 'ਚ ਦੇਰ ਰਾਤ ਕਰੀਬ 12.45 'ਤੇ ਵਾਪਰਿਆ।

ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਹਨ ਡੋਰਿਸ ਤੇ ਹੋਲਮਸ ਐਵੇਨਿਊ, ਜੋ ਕਿ ਯੋਂਗ ਸਟ੍ਰੀਟ ਤੇ ਫਿੰਚ ਐਵੇਨਿਊ ਦੇ ਨੇੜੇ ਹੈ, 'ਚ ਇਕ ਪੋਲ ਨਾਲ ਟੱਕਰਾ ਗਿਆ। ਵਾਹਨ 'ਚ ਇਕੋ ਵਿਅਕਤੀ ਸਵਾਰ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਮਿਲੇ ਕਿ ਘਟਨਾ ਵੇਲੇ ਡਰਾਈਵਰ ਨੇ ਸ਼ਰਾਬ ਪੀਤੀ ਸੀ। ਪੁਲਸ ਨੇ ਡੋਰਿਸ ਐਵੇਨੇਨਿਊ ਨੂੰ ਹਾਲ ਦੇ ਲਈ ਬੰਦ ਕਰ ਦਿੱਤਾ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।