ਜੇਲ 'ਚ ਬੰਦ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

Global News

ਇਸਲਾਮਾਬਾਦ — ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ  ਸਿਹਤ ਐਤਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਮੈਡੀਕਲ ਬੋਰਡ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ ਦੀ ਕਿਡਨੀ ਫੇਲ ਹੋਣ ਦੇ ਕੰਢੇ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਸ਼ਿਫਟ ਕਰਨ ਦੀ ਲੋੜ ਹੈ। ਸਰਕਾਰ ਨੂੰ ਵੀ ਨਵਾਜ਼ ਸ਼ਰੀਫ ਦੀ ਸਿਹਤ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਐਕਸਪ੍ਰੈੱਸ ਨਿਊਜ਼ ਮੁਤਾਬਕ ਨਵਾਜ਼ ਸ਼ਰੀਫ ਦੇ ਯੁਰਿਨ 'ਚ ਨਾਈਟ੍ਰੋਜਨ ਖਤਰਨਾਕ ਪੱਧਰ ਤਕ ਵਧ ਗਈ ਹੈ।