'ਕਰਨਜੀਤ ਕੌਰ' ਦੀ ਸਕ੍ਰੀਨਿੰਗ 'ਤੇ ਸਟਾਰ ਕਾਸਟ ਸਮੇਤ ਪਹੁੰਚੀ ਸੰਨੀ ਲਿਓਨ, ਦੇਖੋ ਤਸਵੀਰਾਂ

Global News

ਮੁੰਬਈ (ਬਿਊਰੋ)— ਸੰਨੀ ਲਿਓਨ ਆਪਣੀ ਪੁਰਾਣੀ ਜ਼ਿੰਦਗੀ 'ਚੋਂ ਬਾਹਰ ਨਿਕਲ ਕੇ ਬਾਲੀਵੁੱਡ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾ ਰਹੀ ਹੈ ਪਰ ਉਨ੍ਹਾਂ ਦਾ ਇਹ ਸਫਰ ਸੌਖਾ ਨਹੀਂ ਰਿਹਾ। ਅਜਿਹੇ ਕਈ ਕਿੱਸੇ ਹਨ, ਜਿਨ੍ਹਾਂ ਬਾਰੇ ਅੱਜ ਵੀ ਲੋਕਾਂ ਨੂੰ ਨਹੀਂ ਪਤਾ। ਸੰਨੀ ਲਿਓਨ ਦੀ ਬਾਇਓਪਿਕ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਜਲਦ ਦਰਸ਼ਕਾਂ ਦੇ ਸਾਹਮਣੇ ਆਵੇਗੀ।

ਹਾਲ ਹੀ 'ਚ ਮੁੰਬਈ 'ਚ ਇਸ ਦੀ ਸਪੈਸ਼ਲ ਸਕ੍ਰੀਨਿੰਗ ਨਾਲ ਪ੍ਰੈੱਸ ਮੀਟ ਰੱਖੀ ਗਈ। ਸੰਨੀ ਲਿਓਨ ਇਸ ਖਾਸ ਮੌਕੇ 'ਤੇ ਯੈਲੋ ਵਨ ਪੀਸ ਡਰੈੱਸ 'ਚ ਨਜ਼ਰ ਆਈ। ਉਨ੍ਹਾਂ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਪਹੁੰਚੀ ਹੋਈ ਸੀ। ਇਸ ਫਿਲਮ ਦਾ ਟਰੇਲਰ ਬੀਤੇ ਸ਼ੁੱਕਰਵਾਰ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਦੀ ਸ਼ੁਰੂਆਤ 'ਚ ਵਰਤਮਾਨ ਦੀ ਸੰਨੀ ਲਿਓਨ ਇਕ ਇੰਟਰਵਿਊ ਲਈ ਜਾ ਰਹੀ ਹੁੰਦੀ ਹੈ।

ਇਸੇ ਦੌਰਾਨ ਸੰਨੀ ਲਿਓਨ ਦੀ ਪਛਾਣ ਅਜਿਹੀਆਂ ਅਭਿਨੇਤਰੀਆਂ ਦੇ ਤੌਰ 'ਤੇ ਕਰਵਾਈ ਜਾਂਦੀ ਹੈ, ਜਿਨ੍ਹਾਂ ਨੂੰ ਭਾਰਤ 'ਚ ਜਿੰਨਾ ਪਿਆਰ ਕੀਤਾ ਜਾਂਦਾ ਹੈ ਉਨੀਂ ਹੀ ਨਫਰਤ ਦੀਆਂ ਨਜ਼ਰਾਂ ਨਾਲ ਵੀ ਦੇਖਿਆ ਜਾਂਦਾ ਹੈ।

ਇਸ ਦੇ ਤੁਰੰਤ ਬਾਅਦ ਟਰੇਲਰ ਨੂੰ ਸੰਨੀ ਦੇ ਬਚਪਨ ਵੱਲ ਮੋੜ ਦਿੱਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਸ਼ੁਰੂਆਤੀ ਜੀਵਨ ਦੇ ਬਾਰੇ 'ਚ ਦਿਖਾਇਆ ਗਿਆ ਹੈ। ਟਰੇਲਰ 'ਚ ਸੰਨੀ ਦੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਦਿਖਾਈ ਗਈ ਹੈ।

ਟਰੇਲਰ 'ਚ ਸੰਨੀ ਦੀ ਪਰਵਰਿਸ਼ ਕਿਵੇਂ ਹੋਈ। ਉਨ੍ਹਾਂ ਨੇ ਜੀਵਨ ਬਿਤਾਉਣ ਲਈ ਕੀ ਕੁਝ ਕੀਤਾ। ਫਿਲਮ 'ਚ ਅਜਿਹੇ ਹੀ ਪਹਿਲੂਆਂ ਨੂੰ ਕੇਂਦਰਿਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਅਭਿਨੇਤਰੀ ਖੁਦ ਦੇ ਜੀਵਨ 'ਤੇ ਬਣ ਰਹੀ ਬਾਇਓਪਿਕ 'ਚ ਆਪਣਾ ਕਿਰਦਾਰ ਨਿਭਾਵੇਗੀ।

ਵੈੱਬ ਸੀਰੀਜ਼ 'ਚ ਸੰਨੀ ਦੇ ਬਚਪਨ ਦਾ ਕਿਰਦਾਰ 14 ਸਾਲਾ ਰਸਾ ਸੌਜਨੀ ਪਲੇਅ ਕਰ ਰਹੀ ਹੈ। ਸੰਨੀ ਲਿਓਨ 'ਤੇ ਬਣੀ ਇਸ ਵੈੱਬ ਸੀਰੀਜ਼ ਨੂੰ 16 ਜੁਲਾਈ ਤੋਂ ਜ਼ੀ 5 ਐੱਪ 'ਤੇ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਨਿਰਦੇਸ਼ਨ ਆਦਿਤਿਆ ਦੱਤ ਕਰ ਰਹੇ ਹਨ।

ਇਸ ਤੋਂ ਇਲਾਵਾ ਵੈੱਬ ਸੀਰੀਜ਼ ਦਾ ਨਿਰਮਾਣ ਸੰਯੁਕਤ ਰੂਪ ਤੋਂ ਨਮਹ ਪਿਕਚਰਸ ਅਤੇ ਫ੍ਰੈੱਸ਼ ਲਾਈਮ ਫਿਲਮਸ ਕਰ ਰਹੇ ਹਨ।

ਸੰਨੀ ਲਿਓਨੀ ਦੀ ਜ਼ਿੰਦਗੀ ਬੇਹੱਦ ਦਿਲਚਸਪ ਹੈ, ਜਿਸ ਦਾ ਖੁਲਾਸਾ ਟਰੇਲਰ ਦੇਖ ਕੇ ਹੋ ਗਿਆ ਹੈ।

ਹੁਣ ਦੇਖਣਾ ਹੋਵੇਗਾ ਕਿ ਵੈੱਬ ਸੀਰੀਜ਼ ਨੂੰ ਪ੍ਰਸ਼ੰਸਕ ਕਿੰਨਾ ਪਸੰਦ ਕਰਦੇ ਹਨ।