ਪੋਗਬਾ ਦੀ ਗਰਲਫ੍ਰੈਂਡ ਨੇ ਪਾਈ ਹੀਰੇ ਦੀ ਅੰਗੂਠੀ, ਉੱਡੀ ਕੁੜਮਾਈ ਦੀ ਅਫਵਾਹ

Global News

ਜਲੰਧਰ — ਫਰਾਂਸ ਦੇ ਚੋਟੀ ਦੇ ਸਟਾਰ ਪੋਲ ਪੋਗਬਾ ਦੀ ਗਰਲਫ੍ਰੈਂਡ ਮਾਰੀਆ ਸਲਾਉਸ ਨੇ ਬੀਤੇ ਦਿਨ ਡੈੱਨਮਾਰਕ ਵਿਰੁੱਧ ਖੇਡੇ ਗਏ ਮੈਚ ਦੌਰਾਨ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸਲ ਵਿਚ ਮਾਰੀਆ ਨੇ ਹੀਰੇ ਦੀ ਇਕ ਅੰਗੂਠੀ ਪਾਈ ਹੋਈ ਹੈ, ਜਿਸ ਦੇ ਬਾਅਦ ਚਰਚਾ ਖੜ੍ਹੀ ਹੋ ਗਈ ਕਿ ਕੀ ਸੱਚੀਂ ਪੋਗਬਾ ਨੇ ਕੁੜਮਾਈ ਕਰ ਲਈ ਹੈ? ਪੋਗਬਾ ਅਤੇ ਮਾਰੀਆ ਲਗਭਗ 2 ਸਾਲਾਂ ਤੋਂ ਇਕੱਠੇ ਰਹਿੰਦੇ ਹਨ। ਇਸ ਤਰ੍ਹਾਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਪੋਗਬਾ ਦੀ ਮਾਂ ਇਸ ਰਿਸ਼ਤੇ ਤੋਂ ਰਾਜ਼ੀ ਹੈ। ਫਿਲਹਾਲ ਪੋਗਬਾ ਨੇ ਅਜੇ ਅੱਗੇ ਆ ਕੇ ਸਗਾਈ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਬੀਤੇ ਦਿਨੀਂ ਪੋਗਬਾ ਨੇ ਕਿਹਾ ਸੀ ਕਿ ਇਹ ਉਸ ਦਾ ਆਖਰੀ ਵਿਸ਼ਵ ਕੱਪ ਹੈ ਤਾਂ ਇਸ ਤਰ੍ਹਾਂ ਕਿਆਸ ਲਾਏ ਜਾ ਰਹੇ ਹਨ ਕਿ ਉਹ ਵਿਆਹ ਕਰ ਕੇ ਘਰ ਵਸਾਉਣ ਦੇ ਮੂਡ ਵਿਚ ਹਨ।