ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਹੈ ਹਿਮਾਂਸ਼ੀ ਖੁਰਾਨਾ ਦੀ ਖੂਬਸੂਰਤੀ ਦੇ ਚਰਚੇ

Global News

ਜਲੰਧਰ(ਬਿਊਰੋ)— ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਜੋ ਅਕਸਰ ਬਹੁਤ ਹੀ ਖੂਬਸੂਰਤ ਅਤੇ ਬੋਲਡ ਨਜ਼ਰ ਆਉਂਦੀ ਹੈ। ਹਿਮਾਂਸ਼ੀ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਹਰ ਤਸਵੀਰ ਬਹੁਤ ਹੌਟ ਤੇ ਬੋਲਡ ਹੁੰਦੀ ਹੈ।

ਹਿਮਾਂਸ਼ੀ ਕਈ ਪੰਜਾਬੀ ਗੀਤਾਂ 'ਚ ਆਪਣੇ ਜਲਵੇ ਦਿਖਾ ਚੁੱਕੀ ਹੈ। ਹਿਮਾਂਸ਼ੀ ਦੇ ਲੁੱਕ ਨੂੰ ਨਾ ਸਿਰਫ ਪੰਜਾਬ 'ਚ ਪਸੰਦ ਕੀਤਾ ਜਾ ਰਿਹਾ ਹੈ ਸਗੋਂ ਬਾਲੀਵੁੱਡ ਸਿਤਾਰੇ ਵੀ ਉਸ ਦੇ ਇਸ ਲੁੱਕ 'ਤੇ ਮਾਰਦੇ ਹਨ। ਉਨ੍ਹਾਂ ਵਲੋਂ ਹਿਮਾਂਸੀ ਦਾ ਕਾਤਿਲਾਨਾ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਹਿਮਾਂਸ਼ੀ ਖੁਰਾਨਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਦੀ ਤਾਦਾਦ 'ਚ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਹਿਮਾਂਸ਼ੀ ਆਪਣੇ ਫਾਲੋਅਰਜ਼ ਲਈ ਹਰ ਦਿਨ ਖੂਬਸੂਰਤ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜੋ ਤੁਸੀ ਸਾਰਿਆਂ ਨੇ ਦੇਖੀਆਂ ਹੀ ਹੋਣਗੀਆਂ।

ਅਕਸਰ ਹੀ ਬੋਲਡ, ਹੌਟ ਤੇ ਸੰਸਕਾਰੀ ਲੁੱਕਸ 'ਚ ਹਿਮਾਂਸ਼ੀ ਨੇ ਆਪਣੇ ਜਲਵੇ ਦਿਖਾਏ ਹਨ। ਅੱਜ ਅਸੀਂ ਤੁਹਾਡੇ ਲਈ ਹਿਮਾਂਸ਼ੀ ਦੀਆਂ ਜੋ ਤਸਵੀਰਾਂ ਲੈ ਕੇ ਆਏ ਹਾਂ ਉਹ ਸਾਰੇ ਬਹੁਤ ਹੀ ਬੋਲਡ ਤੇ ਸ਼ਾਨਦਾਰ ਹਨ। ਇਨ੍ਹਾਂ ਤਸਵੀਰਾਂ 'ਚ ਕਿਤੇ ਨਾ ਕਿਤੇ ਹਿਮਾਂਸ਼ੀ ਸੰਸਕਾਰੀ ਲੁੱਕ 'ਚ ਵੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਜੇਕਰ ਪੰਜਾਬੀ ਅਦਾਕਾਰਾਂ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਹਿਮਾਂਸ਼ੀ ਦਾ ਹੀ ਨਾਂ ਆਉਂਦਾ ਹੈ। ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਮਾਡਲ ਹਿਮਾਂਸ਼ੀ ਖੁਰਾਨਾ ਦਾ ਜਨਮ 27 ਨਵੰਬਰ 1991 ਨੂੰ ਪੰਜਾਬ ਦੇ ਕਿਰਤਪੁਰ ਸਾਹਿਬ 'ਚ ਹੋਇਆ ਸੀ। ਪੰਜਾਬੀ ਗੀਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।