ਫਿਲਮੀ ਹੀਰੋਇਨਾਂ ਦਾ ਸੈਕਸ ਰੈਕੇਟ ਚਲਾਉਣ ਵਾਲਾ ਜੋੜਾ ਅਮਰੀਕਾ 'ਚ ਗ੍ਰਿਫਤਾਰ

Global News

ਨਵੀਂ ਦਿੱਲੀ(ਬਿਊਰੋ)— ਅਮਰੀਕੀ ਜਾਂਚ ਏਜੰਸੀਆਂ ਨੇ ਸ਼ਿਕਾਗੋ ਤੋਂ ਹਾਈ ਪ੍ਰੋਫਾਈਲ ਸੈਕਸ ਰੈਕੇਟ ਚਲਾਉਣ ਵਾਲੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਮੂਲ ਰੂਪ 'ਚ ਇਹ ਜੋੜਾ ਹੈਦਰਾਬਾਦ ਦਾ ਰਹਿਣ ਵਾਲਾ ਹੈ। ਇਸ ਜੋੜੇ 'ਤੇ ਇਲਜ਼ਾਮ ਹੈ ਕਿ ਇਹ ਭਾਰਤ ਤੋਂ ਤੇਲਗੂ ਤੇ ਕੰਨੜ੍ਹ ਫਿਲਮ ਅਭਿਨੇਤਰੀਆਂ ਨੂੰ ਇਵੈਂਟਸ ਦੇ ਬਹਾਨੇ ਉਥੇ ਬੁਲਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕ ਦਿੰਦੇ ਹਨ। ਇਹ ਮਾਮਲਾ ਸਾਹਮਣੇ ਉਸ ਵੇਲੇ ਆਇਆ ਜਦੋਂ ਸ਼ਿਕਾਗੋ ਦੀ ਅਦਾਲਤ 'ਚ ਕਰੀਬ 42 ਪੰਨਿਆ ਦੀ ਸ਼ਿਕਾਇਤ ਦਰਜ ਕਰਵਾਈ ਗਈ। ਜਾਣਕਾਰੀ ਮੁਤਾਬਕ ਮੁਲਜ਼ਮ ਜੋੜੇ ਨੂੰ 28 ਅਪ੍ਰੈਲ 2018 ਨੂੰ ਵਾਸ਼ਿੰਗਟਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਸੈਕਸ ਰੈਕੇਟ ਦਾ ਮਾਸਟਰਮਾਈਂਡ ਕਿਸ਼ਨ ਮੋਦਗੁਮੁੰਡੀ ਤੇ ਉਸ ਦੀ ਪਤਨੀ ਨੂੰ ਦੱਸਿਆ ਜਾ ਰਿਹਾ ਹੈ, ਜੋ ਭਾਰਤੀ ਬਿਜ਼ਨੈੱਸਮੈਨ ਹੈ ਤੇ ਉਹ ਕਈ ਤੇਲਗੂ ਫਿਲਮਾਂ ਵੀ ਪ੍ਰੋਡਿਊਸ ਕਰ ਚੁੱਕਾ ਹੈ। ਕਿਸ਼ਨ 'ਤੇ ਅਦਾਕਾਰਾ ਨੂੰ ਧਮਕੀ ਦੇਣ ਦੇ ਵੀ ਦੋਸ਼ ਹਨ। ਸ਼ਿਕਾਗੋ ਟ੍ਰਿਬਿਊਨ ਦੀ ਇਸ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਮੁਲਜ਼ਮ ਕਿਸ਼ਨ ਦੇ ਘਰ ਛਾਪੇਮਾਰੀ ਕਰਨ 'ਤੇ ਕਰੀਬ 70 ਕੰਡੋਮ ਮਿਲੇ। ਇਸ ਦੇ ਨਾਲ ਹੀ ਕੁਝ ਰਜਿਸਟਰ ਮਿਲੇ ਜਿਨ੍ਹਾਂ 'ਚ ਅਭਿਨੇਤਰੀਆਂ ਦੀ ਡਿਟੇਲ ਤੇ ਤਾਰੀਖਾਂ ਲਿਖੀਆਂ ਹੋਈਆ ਸਨ। ਇਸ ਤੋਂ ਇਲਾਵਾ ਪੁਲਸ ਨੂੰ ਮੁਲਜ਼ਮ ਕੋਲੋਂ ਪੀੜਤਾ ਦਾ ਨੋਟ ਵੀ ਬਰਾਮਦ ਹੋਇਆ ਹੈ, ਜਿਸ 'ਚ ਉਹ ਉਸ ਨੂੰ ਬੇਨਤੀ ਕਰ ਰਹੀ ਹੈ ਕਿ ਉਹ ਉਸ ਦਾ ਉਤਪੀੜਨ ਬੰਦ ਕਰ ਦੇਵੇ। ਦੱਸ ਦਈਏ ਕਿ ਇਸ ਮੁਲਜ਼ਮ ਜੋੜੇ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ ਤੇ ਕੋਰਟ ਨੇ ਇਨ੍ਹਾਂ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ ਹੈ।