ਫਿਨਿਸ਼ਰ ਦੀ ਭੂਮਿਕਾ ਬਦਲਣ ਬਾਰੇ ਸੋਚ ਰਿਹੈ ਧੋਨੀ

Global News

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਅਤੇ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੰਨਿਆ ਹੈ ਕਿ ਉਮਰ ਵਧਣ ਦੇ ਨਾਲ ਉਸ ਦੀ ਖੇਡ ਵਿਚ ਬਦਲਾਅ ਆ ਰਿਹਾ ਹੈ ਅਤੇ ਉਹ ਹੁਣ ਟਵੰਟੀ-20 ਕ੍ਰਿਕਟ ਦੇ ਬੱਲੇਬਾਜ਼ੀ ਕ੍ਰਮ ਵਿਚ ਉੱਪਰੀ ਕ੍ਰਮ 'ਤੇ ਖੇਡਣ 'ਤੇ ਵਿਚਾਰ ਕਰ ਰਿਹਾ ਹੈ। ਧੋਨੀ ਨੇ ਮੰਨਿਆ ਕਿ ਹੇਠਲੇਕ੍ਰਮ 'ਤੇ ਖੇਡਣਾ ਅਤੇ ਟੀਮ ਲਈ ਅਹਿਮ ਸਮੇਂ 'ਤੇ ਬੱਲੇਬਾਜ਼ੀ ਕ੍ਰਮ ਵਿਚ ਉਤਰਨ ਲਈ ਖਿਡਾਰੀ ਵਿਚ ਜ਼ਿਆਦਾ ਸਮਰੱਥਾ ਹੋਣੀ ਚਾਹੀਦੀ ਹੈ। ਉਮਰ ਅਤੇ ਸਮੇਂ ਦੇ ਨਾਲ ਹੇਠਲੇਕ੍ਰਮ 'ਤੇ ਉਸ ਦੀ ਖੇਡ ਦਾ ਪੱਧਰ ਕੁਝ ਘੱਟ ਹੋਇਆ ਹੈ। 

ਚੇਨਈ ਨੂੰ ਆਈ. ਪੀ. ਐੱਲ.-2018 ਵਿਚ ਖਿਤਾਬ ਦੁਆਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਟੀਮ ਦੇ ਕਪਤਾਨ ਨੇ ਕਿਹਾ ਕਿ ਮੇਰੇ ਦਿਮਾਗ ਵਿਚ ਇਹ ਸਾਫ ਸੀ ਕਿ ਮੈਂ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਖੇਡਣਾ ਹੈ ਕਿਉਂਕਿ ਮੇਰੀ ਉਮਰ ਹੋ ਗਈ ਹੈ। 

36 ਸਾਲ ਦੇ ਖਿਡਾਰੀ ਨੇ ਇਥੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮੈਂ ਮੈਚ ਜਿੱਤਣ ਦੀ ਜ਼ਿੰਮੇਵਾਰੀ ਲੈਣੀ ਸੀ ਪਰ ਜੇਕਰ ਮੈਂ ਹੇਠਲੇਕ੍ਰਮ 'ਤੇ ਉਤਰਦਾ ਤਾਂ ਮੇਰੇ ਕੋਲ ਜ਼ਿਆਦਾ ਦੌੜਾਂ ਬਣਾਉਣ ਦਾ ਸਮਾਂ ਨਹੀਂ ਹੁੰਦਾ। ਜੇਕਰ ਮੈਂ ਹੇਠਲੇਕ੍ਰਮ ਵਿਚ ਖੇਡਦਾ ਤਾਂ ਜਲਦ ਹੀ ਆਊਟ ਹੋ ਜਾਂਦਾ, ਇਸ ਤਰ੍ਹਾਂ ਉੱਪਰਲੇ ਕ੍ਰਮ 'ਤੇ ਬੱਲੇਬਾਜ਼ੀ ਕਰਨਾ ਹੀ ਇਕ ਬਦਲ ਸੀ ਤਾਂ ਕਿ ਕ੍ਰੀਜ਼ 'ਤੇ ਜ਼ਿਆਦਾ ਦੇਰ ਤਕ ਉਤਰ ਸਕਦਾ। ਮੇਰੇ ਲਈ ਉੱਪਰਲੇ ਕ੍ਰਮ ਵਿਚ 3, 4 ਜਾਂ 5ਵੇਂ ਨੰਬਰ 'ਤੇ ਖੇਡਾਂ ਨਾਲ ਕੋਈ ਫਰਕ ਨਹੀਂ ਪੈਂਦਾ।