ਬ੍ਰੇਕਅਪ ਤੋਂ 2 ਸਾਲ ਬਾਅਦ ਏਅਰਹੋਸਟੈੱਸ ਏਨਾਬੇਲ ਨਾਲ ਜੈਕ ਬਟਲੈਂਡ ਨੇ ਕੀਤੀ ਮੰਗਣੀ

Global News

ਜਲੰਧਰ— ਇੰਗਲੈਂਡ ਫੁੱਟਬਾਲ ਟੀਮ ਦਾ ਗੋਲਕੀਪਰ ਜੈਕ ਬਟਲੈਂਡ ਇਨ੍ਹੀਂ ਦਿਨੀਂ ਆਪਣੀ ਏਅਰਹੋਸਟੈੱਸ ਮੰਗੇਤਰ ਏਨਾਬੇਲ ਨਾਲ ਕੁਆਲਿਟੀ ਟਾਈਮ ਬਿਤਾਉਣ 'ਚ ਮਸਤ ਹੈ। ਏਨਾਬੇਲ ਪਹਿਲੀ ਵਾਰ ਉਦੋਂ ਚਰਚਾ ਵਿਚ ਆਈ ਸੀ, ਜਦੋਂ ਉਸ ਨੂੰ ਜੈਕ ਨਾਲ ਇਕ ਹੋਟਲ ਵਿਚ ਦੇਖਿਆ ਗਿਆ ਸੀ।

ਉਨ੍ਹੀਂ ਦਿਨੀਂ ਜੈਕ ਆਪਣੀ ਬਚਪਨ ਦੀ ਦੋਸਤ ਸਟੀਫ ਪਾਰਸਨਸ ਨੂੰ ਡੇਟ ਕਰ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਏਨਾਬੇਲ ਦੀ ਵਜ੍ਹਾ ਨਾਲ ਹੀ ਜੈਕ ਨੂੰ ਸਟੀਫ ਨਾਲੋਂ ਆਪਣਾ ਰਿਸ਼ਤਾ ਤੋੜਨਾ ਪਿਆ ਸੀ। ਫਿਲਹਾਲ ਜੈਕ ਅਤੇ ਏਨਾਬੇਲ ਦੀ ਮੰਗਣੀ ਨੇ ਸਾਫ ਕਰ ਦਿੱਤਾ ਹੈ ਕਿ ਸਟੀਫ ਕੋਲ ਵਾਪਸੀ ਦਾ ਹੁਣ ਕੋਈ ਰਸਤਾ ਨਹੀਂ ਹੈ। ਜੈਕ ਨੇ ਏਨਾਬੇਲ ਨਾਲ ਆਪਣੀ ਮੰਗਣੀ ਦੀਆਂ ਖਬਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰ ਦਿੱਤੀਆਂ ਹਨ। ਜੈਕ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ ਸੀ-ਮਿਸਿਜ਼ ਬੀ।

 ਤਸਵੀਰ ਵਿਚ ਕਿਸੇ ਹਿੱਲ ਸਟੇਸ਼ਨ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਲਿਖਿਆ-ਚੰਗਾ ਹੈ! ਆਖਿਰਕਾਰ ਸਾਫ ਹੋ ਹੀ ਗਿਆ ਕਿ ਤੁਸੀਂ ਸਟੀਫ ਨਹੀਂ ਬਲਕਿ ਏਨਾਬੇਲ ਦੇ ਨਾਲ ਹੋ। ਉਥੇ ਹੀ ਕੁਝ ਫੈਨਸ ਨੇ ਕਪਲ ਨੂੰ ਵਧਾਈ ਵੀ ਦਿੱਤੀ।