ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਈ 'ਰਾਜ਼ੀ', ਜਾਣੋ ਕਲੈਕਸ਼ਨ

Global News

ਮੁੰਬਈ (ਬਿਊਰੋ)— ਆਲੀਆ ਭੱਟ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ 'ਰਾਜ਼ੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਿਹਾ ਹੈ। ਫਿਲਮ 'ਚ ਦੋਹਾਂ ਦੇ ਅਭਿਨੈ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਹਫਤੇ 56.59 ਕਰੋੜ, ਦੂਜੇ ਹਫਤੇ 35.04 ਕਰੋੜ, ਤੀਜੇ ਹਫਤੇ 18.21 ਕਰੋੜ ਅਤੇ ਚੋਥੇ ਹਫਤੇ ਸ਼ੁੱਕਰਵਾਰ 1.05 ਕਰੋੜ, ਸ਼ਨੀਵਾਰ 1.70 ਕਰੋੜ, ਐਤਵਾਰ 2.30 ਕਰੋੜ, ਸੋਮਵਾਰ 85 ਲੱਖ, ਮੰਗਲਵਾਰ 80 ਲੱਖ, ਬੁੱਧਵਾਰ 80 ਲੱਖ, ਵੀਰਵਾਰ 45 ਲੱਖ ਦੀ ਕਮਾਈ ਕਰ ਲਈ ਹੈ। ਫਿਲਮ ਨੇ ਕੁੱਲ ਮਿਲਾ ਕੇ 28 ਦਿਨਾਂ 'ਚ 117.79 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉੱਥੇ ਹੀ ਇਹ ਫਿਲਮ ਕਮਾਈ ਦੇ ਮਾਮਲੇ 'ਚ ਬਲਾਕਬਸਟਰ ਸਾਬਤ ਹੋਈ ਹੈ। ਟਰੈਂਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਰਾਜ਼ੀ' ਲੇਖਕ ਹਰਿੰਦਰ ਸਿੱਕਾ ਦੇ ਮਸ਼ਹੂਰ ਨਾਵਲ 'ਕਾਲਿੰਗ ਸਹਿਮਤ' 'ਤੇ ਆਧਾਰਿਤ ਹੈ। ਫਿਲਮ 'ਚ ਆਲੀਆ ਅਤੇ ਵਿੱਕੀ ਕੋਸ਼ਲ ਤੋਂ ਇਲਾਵਾ ਰਜਿਤ ਕਪੂਰ, ਜੈਦੀਪ ਅਮਲਾਵਤ, ਸੋਨੀ ਰਾਜ਼ਦਾਨ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਇਸ ਫਿਲਮ ਨੂੰ 2,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।