ਬਲਰਾਜ ਦਾ ਨਵਾਂ ਸਿੰਗਲ ਟਰੈਕ 'ਮੇਰੀ ਆਸ਼ਕੀ' ਹੋਇਆ ਰਿਲੀਜ਼, ਵੀਡੀਓ

Global News

ਜਲੰਧਰ(ਬਿਊਰੋ)— 'ਅੱਲ੍ਹੜ ਦੀ ਜਾਨ 'ਤੇ ਬਣੀ', 'ਰੱਬ ਵਿਚੋਲਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ 'ਮੇਰੀ ਆਸ਼ਕੀ' ਅੱਜ ਯਾਨੀ 7 ਜੂਨ ਨੂੰ ਯੂਟਿਊਬ 'ਤੇ ਰਿਲੀਜ਼ ਹੋ ਰਿਹਾ ਹੈ। ਦੱਸ ਦੇਈਏ ਕਿ ਬਲਰਾਜ ਦਾ ਗੀਤ 'ਮੇਰੀ ਆਸ਼ਕੀ' ਪੰਜਾਬ ਦੀ ਮਸ਼ਹੂਰ ਕੰਪਨੀ ਟੀ ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਬਲਰਾਜ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕਲਮਬੱਧ ਕੀਤਾ ਹੈ ਸਿੰਘ ਜੀਤ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਰਿੰਪੀ ਪ੍ਰਿੰਸ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ।