ਭਤੀਜੀ ਕ੍ਰਿਸ਼ਣਾ ਨਾਲ ਪੂਲ 'ਚ ਮਸਤੀ ਕਰਦੀ ਦਿਖੀ ਪ੍ਰਿਯੰਕਾ

Global News

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਆਪਣੀ ਭਤੀਜੀ ਕ੍ਰਿਸ਼ਣਾ ਨਾਲ ਸਵਿਮਿੰਗ ਪੂਲ 'ਚ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਭਤੀਜੀ ਪੂਲ ਟਿਊਬ 'ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪ੍ਰਿਯੰਕਾ ਦੀ ਇਹ ਤਸਵੀਰ ਕੈਲੇਫੋਰਨੀਆ ਦੇ ਬੇਵਲਰੇ ਹਿਲਸ ਦੀ ਹੈ। ਦਰਸਅਲ, ਪ੍ਰਿਯੰਕਾ ਹਾਲ ਹੀ 'ਚ ਬੰਗਲਾਦੇਸ਼ ਦੇ ਇਕ ਰਿਫਿਊਜੀ ਕੈਂਪ 'ਚ ਪਹੁੰਚੀ ਸੀ। ਇੱਥੇ ਉਸਨੇ ਰੋਹਿੰਗਿਆ ਬੱਚਿਆਂ ਨਾਲ ਮੁਲਾਕਾਤ ਕੀਤੀ।

ਪ੍ਰਿਯੰਕਾ ਇਨ੍ਹੀਂ ਦਿਨੀਂ 'ਕਵਾਂਟਿਕੋ' ਦੇ ਸੀਜ਼ਨ 3 'ਚ ਕੰਮ ਕਰ ਰਹੀ ਹੈ। ਹਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਤਾਂ ਪ੍ਰਿਯੰਕਾ 'ਬੇਵਾਚ' ਤੋਂ ਬਾਅਦ ਦੋ ਹੋਰ ਹਾਲੀਵੁੱਡ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਬਾਲੀਵੁੱਡ 'ਚ ਫਿਲਮ 'ਭਾਰਤ' ਨਾਲ ਵਾਪਸੀ ਕਰ ਰਹੀ ਹੈ। ਫਿਲਮ 'ਚ ਸਲਮਾਨ ਖਾਨ, ਦਿਸ਼ਾ ਪਟਾਨੀ, ਤੱਬੂ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।