ਮਾਧੁਰੀ ਦੇ ਗੀਤ 'ਤੇ ਦਿਲ ਖੋਲ੍ਹ ਕੇ ਨੱਚੇ ਅਨਿਲ ਕਪੂਰ, ਰਣਵੀਰ ਨੇ ਅਹੂਜਾ ਨੂੰ ਗੋਦੀ ਚੁੱਕ ਕੀਤਾ ਡਾਂਸ

Global News

ਮੁੰਬਈ (ਬਿਊਰੋ)— ਸੋਨਮ ਕਪੂਰ ਦੇ ਵਿਆਹ ਦੇ ਰਿਸੈਪਸ਼ਨ 'ਚ ਪੂਰਾ ਬਾਲੀਵੁੱਡ ਆਇਆ ਹੋਇਆ ਸੀ ਪਰ ਪਾਪਾ ਅਨਿਲ ਕਪੂਰ ਨੇ ਸਾਰੀ ਸ਼ਾਮ ਲੁੱਟ ਲਈ। ਸਟੇਜ 'ਤੇ ਉਹ ਇੰਨਾ ਨੱਚੇ ਕਿ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਰਣਵੀਰ ਸਿੰਘ ਵੀ ਫੇਲ ਹੋ ਗਏ।  ਸੂਟ-ਬੂਟ ਵਿਚ ਤਿਆਰ ਹੋ ਕੇ ਅਨਿਲ ਕਪੂਰ ਪਾਰਟੀ 'ਚ ਪੁੱਜੇ ਤਾਂ ਸੀ, ਪਰ ਜਿਵੇਂ ਹੀ ਮਹਿਫਲ ਸਿਤਾਰਿਆਂ ਨਾਲ ਸੱਜ ਗਈ ਉਹ ਸਟੇਜ 'ਤੇ ਪੁੱਜੇ ਅਤੇ ਠੁਮਕੇ ਲਗਾਉਣ ਲੱਗੇ।

ਇਸ ਤੋਂ ਬਾਅਦ ਬਾਲੀਵੁੱਡ ਸਟਾਰ ਮਾਧੁਰੀ ਦੇ ਗੀਤ 'ਏਕ ਦੋ ਤੀਨ' 'ਤੇ ਡਾਂਸ ਕਰਨ ਲੱਗੇ। ਠੁਮਕੇ ਲਗਾਉਂਦੇ ਸਮੇਂ ਉਨ੍ਹਾਂ ਨੇ ਅਜਿਹੇ ਇਸ਼ਾਰੇ ਕੀਤੇ ਕਿ ਮਧੁਰੀ ਅਤੇ ਜੈਕਲੀਨ ਵੀ ਫਿੱਕੀਆ ਨਜ਼ਰ ਆਈਆਂ। 61 ਸਾਲ ਦੇ ਅਨਿਲ ਕਪੂਰ ਦੀ ਐਨਰਜੀ ਦੇਖ ਰਣਵੀਰ ਅਤੇ ਸ਼ਾਹਰੁਖ ਵੀ ਖੁਦ ਨੂੰ ਰੋਕ ਨਾ ਸਕੇ ਅਤੇ ਸਟੇਜ 'ਤੇ ਆ ਗਏ। ਸ਼ਾਹਰੁਖ ਖਾਨ ਦੇ ਗੀਤ 'ਕੋਈ ਮਿਲ ਗਿਆ' 'ਤੇ ਤਿੰਨਾਂ ਨੇ ਜ਼ਬਰਦਸਤ ਠੁਕਮੇ ਲਗਾਏ।


ਚਾਚਾ-ਭਤੀਜੇ ਨੇ ਸਟੇਜ 'ਤੇ ਲਗਾਈ ਅੱਗ

ਇਸ ਤੋਂ ਪਹਿਲਾਂ ਅਨਿਲ ਕਪੂਰ ਨੇ ਭਤੀਜੇ ਅਰਜੁਨ ਕਪੂਰ ਨੂੰ ਫੜਿਆ ਅਤੇ ਸਟੇਜ 'ਤੇ ਲੈ ਗਏ। ਫਿਰ ਚਾਚਾ-ਭਤੀਜੇ ਨੇ ਮਿਲ ਕੇ 'ਤੂਨੇ ਮਾਰੀ ਐਂਟਰੀਆ' 'ਤੇ ਜੋ ਡਾਂਸ ਕੀਤਾ ਉਹ ਦੇਖਣ ਵਾਲਾ ਸੀ। ਇੱਥੇ ਹੀ ਬਸ ਨਹੀਂ ਅਨਿਲ ਕਪੂਰ ਨੇ 'ਖਿਜਲੀ' ਨਾਲ ਵੀ ਠੁਕਮੇ ਲਗਾਏ ਉਹ ਵੀ ਇਸੇ ਗੀਤ 'ਤੇ।

ਪਾਰਟੀ ਦੌਰਾਨ ਅਰਜੁਨ-ਰਣਵੀਰ ਹੋਏ ਲਾਈਵ
ਦੁਲਹਨ ਦੇ ਭਰਾ ਰਣਵੀਰ ਸਿੰਘ ਅਤੇ ਅਰਜੁਨ ਕਪੂਰ ਨੇ ਫੈਨਸ ਨੂੰ ਵੀ ਇਕ ਸ਼ਾਨਦਾਰ ਤੋਹਫਾ ਦਿੱਤਾ। ਉਨ੍ਹਾਂ ਨੇ ਖੁਦ ਇੰਸਟਾਗਰਾਮ ਅਕਾਊਂਟ ਤੋਂ ਲਾਈਵ ਦਿਖਾਇਆ।

ਇਸ ਦੇ ਨਾਲ ਹੀ ਕਰਨ ਜੌਹਰ ਨੇ ਸੋਨਮ ਦੇ ਹਿੱਟ ਗੀਤ 'ਪ੍ਰੇਮ ਰਤਨ' 'ਤੇ ਡਾਂਸ ਕੀਤਾ। ਕਰਨ ਜੌਹਰ ਦਾ ਡਾਂਸ ਵੀਡੀਓ ਵਾਇਰਲ ਹੋ ਗਿਆ।

ਇਨ੍ਹਾਂ ਸਾਰਿਆਂ 'ਚ ਇਕ ਵੀਡੀਓ ਰਣਵੀਰ ਦੀ ਨਜ਼ਰ ਆਈ ਜਿਸ 'ਚ ਉਹ ਸੋਨਮ ਦੇ ਪਤੀ ਆਨੰਦ ਅਹੂਜਾ ਨੂੰ ਗੋਦੀ 'ਚ ਚੁੱਕ ਕੇ ਡਾਂਸ ਕਰ ਰਹੇ ਹਨ।

ਉਦੋਂ ਦੀ ਦੂਜੇ ਪਾਸੇ ਸ਼ਾਹਰੁਖ ਖਾਨ ਸੋਨਮ ਦਾ ਹੱਥ ਫੜ੍ਹ ਕੇ ਉਨ੍ਹਾਂ ਨੂੰ ਡਾਂਸ ਸਟੇਜ 'ਤੇ ਲੈ ਆਉਂਦੇ ਹਨ। ਇਸ ਦੇ ਨਾਲ ਹੀ ਮੀਕੇ ਨੇ 'ਮੁਜਸੇ ਸ਼ਾਦੀ ਕਰੋਗੀ' ਗੀਤ ਗਾਇਆ ਅਤੇ ਰਣਵੀਰ ਸਿੰਘ, ਸ਼ਾਹਰੁਖ ਖਾਨ, ਸੋਨਮ ਕਪੂਰ ਨਾਲ ਡਾਂਸ ਕੀਤਾ।