ਅਬਦੁਲ ਰਜ਼ਾਕ 38 ਸਾਲ ਦੀ ਉਮਰ 'ਚ ਕਰੇਗਾ ਵਾਪਸੀ

Global News

ਕਰਾਚੀ—ਪਾਕਿਸਤਾਨ ਦਾ ਸਾਬਕਾ ਆਲਰਾਊਂਡਰ ਕ੍ਰਿਕਟਰ ਅਬਦੁਲ ਰਜ਼ਾਕ 38 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਮੁਕਾਬਲੇ ਵਾਲੀ ਕ੍ਰਿਕਟ 'ਚ ਵਾਪਸੀ ਕਰੇਗਾ। ਆਪਣਾ ਆਖਰੀ ਕੌਮਾਂਤਰੀ ਮੈਚ 5 ਸਾਲ ਪਹਿਲਾਂ ਤੇ ਘਰੇਲੂ ਮੈਚ 3 ਸਾਲ ਪਹਿਲਾਂ ਖੇਡਣ ਵਾਲੇ ਰਜ਼ਾਕ ਨੇ ਘਰੇਲੂ ਪਹਿਲੀ ਸ਼੍ਰੇਣੀ ਟੂਰਨਾਮੈਂਟ 'ਕਾਇਦੇ-ਆਜ਼ਮ ਟਰਾਫੀ' ਵਿਚ ਖੇਡਣ ਲਈ ਪਾਕਿਸਤਾਨ ਟੈਲੀਵਿਜ਼ਨ ਨਾਲ ਕਰਾਰ ਕੀਤਾ ਹੈ। ਉਨ੍ਹਾਂ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਚੌਥੇ ਸੈਸ਼ਨ 'ਚ ਖੇਡਣ ਦਾ ਹੈ।